ਪੁਲਿਸ ਕਰਮੀਆਂ ‘ਤੇ ਪਰਚਾ ਦਰਜ ਕਰਨ ਦੇ ਕੌਮੀ ਕਮਿਸ਼ਨ ਦੇ ਹੁਕਮ ਕੀਤੇ ਦਰਕਿਨਾਰ!

ਲੁਧਿਆਣਾ – ( ਅਜੈ ਪਾਹਵਾ ) ਜਗਰਾਓ ਪੁਲਿਸ ਦੇ ਅੱਤਿਆਚਾਰਾਂ ਖਿਲਾਫ ੧੩ ਸਾਲਾਂ ਤੋਂ ਲੜਾਈ ਲੜ• ਰਹੇ ਦਲਿਤ ਪਰਿਵਾਰ ਦੇ ਹੌਂਸਲੇ ਦੀ ਦਾਦ ਦੇਣੀ ਹੀ ਬਣਦੀ ਹੈ ਜੋ ਸ਼ਿਪਾਹੀ ਤੋਂ ਲੈ ਕੇ ਡੀ.ਆਈ.ਜੀ. ਰੈਂਕ ਦੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਲਈ ਲਗਾਤਾਰ ਲੜ•ੀ ਜਾ ਰਹੀ ਲੜਾਈ• ਭਾਵੇਂ ਅਜੇ ਖਤਮ ਨਹੀਂ ਹੋਈ ਪਰ ਇਸ ਲੜ•ਾਈ ਦਾ ਇਕ ਹਿੱਸਾ ਉਸ ਸਮੇਂ ਪੂਰਿਆ ਗਿਆ ਹੈ ਜਦੋਂ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਲੰਘੀ ੨੮ ਮਈ ਨੂੰ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਨੂੰ ਦੋਸ਼ੀ ਪੁਲਿਸ ਕਰਮੀਆਂ ਵਿਰੁੱਧ ਕੇਸ ਦਰਜ ਕਰਕੇ ੧੫ ਦਿਨਾਂ ‘ਚ ਰਿਪੋਰਟ ਭੇਜਣ ਦੇ ਹੁਕਮ ਜਾਰੀ ਕੀਤੇ ਸਨ ਪਰ ਮੁਕਾਮੀ ਪੁਲਿਸ ਨੇ ਅੱਜ ੨੦ ਦਿਨ ਲੰਘਣ ਤੇ ਵੀ ਪਰਚਾ ਦਰਜ ਨਾਂ ਕਰਕੇ ਕਮਿਸ਼ਨ ਦੇ ਹੁਕਮ ਨੂੰ ਟਿੱਚ ਸਮਝਦਿਆਂ ਰੱਦੀ ਟੋਕਰੀ ਵਿਚ ਸੁੱਟ ਦਿੱਤਾ ਹੈ। ਇਸ ਸਬੰਧੀ ਅੱਜ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਦੇ ਜਿਲਾ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂ ਕਾਮਰੇਡ ਬਲਵਿੰਦਰ ਸਿੰਘ ਪੋਨਾ, ਡਾ. ਅੰਬੇਡਕਰ ਫੋਰਸ, ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ ਸਲੇਮਪੁਰ, ਇੰਟਰਨੈਸ਼ਨਲ ਪੰਥਕ ਦਲ਼ ਐਗਜਿਕਟਿਵ ਮੈਂਬਰ ਜੱਥੇਦਾਰ ਦਲੀਪ ਸਿੰਘ ਚਕਰ, ਬੇਜ਼ਮੀਨੇ ਕਰਜ਼ਾ ਮੁੱਕਤੀ ਮੋਰਚੇ ਦੇ ਪ੍ਰਧਾਨ ਸੱਤਪਾਲ ਸਿੰਘ, ਇੰਟਰਨੈਸ਼ਨਲ ਪੰਥਕ ਦਲ਼ ਜਿਲਾ ਪ੍ਰਧਾਨ ਹਰਚੰਦ ਸਿੰਘ, ਯੂਨੀਵਰਸਲ ਮਨੁੱਖੀ ਅਧਿਕਾਰ ਬਿਊਰੋ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਜਗਰਾਓ, ਬਾਬਾ ਜੀਵਨ ਸਿੰਘ ਰੰਘਰੇਟਾ ਦਲ਼, ਪ੍ਰਧਾਨ ਮਲਕੀਤ ਸਿੰਘ, ਸ਼ਹੀਦ ਬਾਬਾ ਜੀਵਨ ਸਿੰਘ ਭਲਾਈ ਟ੍ਰਸੱਟ ਦੇ ਜਿਲਾ ਪ੍ਰਧਾਨ ਹਰਭਜਨ ਸਿੰਘ, ਜ਼ਬਰ-ਜ਼ੁਲਮ ਵਿਰੋਧੀ ਫਰੰਟ ਪੰਜਾਬ ਦੇ ਜਿਲਾ ਪ੍ਰਧਾਨ ਜੱਥੇਦਾਰ ਮਨਦੀਪ ਸਿੰਘ ਅਤੇ ਆਲ ਇੰਡੀਆ ਐਸਸੀ/ਬੀਸੀ ਏਕਤਾ ਭਲਾਈ ਮੰਚ ਦੇ ਪ੍ਰਧਾਨ ਇੰਜ਼. ਦਰਸ਼ਨ ਸਿੰਘ ਧਾਲੀਵਾਲ ਨੇ ਦੱਸ਼ਿਆ ਕਿ ੨੧ ਜੁਲਾਈ ੨੦੦੫ ਵਿਚ ਕਥਿਤ ਥਾਣਾ ਸਿਟੀ ਜਗਰਾਓ ਨੇ ਐਸਐਚਓ ਗੁਰਿੰਦਰ ਸਿੰਘ ਬੱਲ ਨੇ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਸਕੂਲ਼ ਕਰਮਚਾਰੀ ਇਕਬਾਲ ਸਿੰਘ ਰਸੂਲਪੁਰ ਨੂੰ ਅਤੇ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ ਵਿਚ ਰੱਖ ਕੇ ਅੱਤਿਆਚਾਰ ਕੀਤੇ ਸਨ ਫਿਰ ਅੱਤਿਆਚਾਰਾਂ ਨੂੰ ਛਪਾਉਣ ਲਈ ਦੂਜੇ ਦਿਨ ੨੨ ਜੁਲਾਈ ਨੂੰ ਕਥਿਤ ਕਤਲ ਦੇ ਕੇਸ ਵਿਚ ਫਸਾ ਕੇ ਜੇਲ਼ ਭਜ ਦਿੱਤਾ ਸੀ। ਜਿਸ ਵਿਚੋ ਪੀੜਤ ੨੮ ਮਾਰਚ ੨੦੧੪ ਨੂੰ ਬਰੀ ਹੋ ਗਿਆ ਸੀ। ਉਨਾਂ ਦੱਸਿਆ ਕਿ ਇਕਬਾਲ ਸਿੰਘ ਰਸੂਲਪੁਰ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ੧੪ ਜੁਲਾਈ ੨੦੦੫ ਨੂੰ ਇਕਬਾਲ ਦੀ ਬਿਰਧ ਮਾਤਾ ਅਤੇ ਕੁਆਰੀ ਭੈਣ ਨੂੰ ਥਾਣੇ ਲਿਆ ਕੇ ਅੰਨਾਂ ਤਸ਼ੱਦਦ ਕੀਤਾ ਗਿਆ ਸੀ। ਇਕਬਾਲ ਦੀ ਭੈਣ ਪੁਲਿਸ ਦੇ ਕਰੰਟ ਲਗਾਉਣ ਨਾਲ ਸਦਾ ਲਈ ਅਪਾਹਜ਼ ਹੋ ਕੇ ਮੰਜੇ ਤੇ ਪਈ ਹੈ। ਇਸ ਸਾਰੇ ਮਾਮਲੇ ਦੀ ਪੜ•ਤਾਲ ਡੀ. ਜੀ. ਪੀ. ਪੰਜਾਬ ਪੁਲਿਸ/ਮਨੁੱਖੀ ਅਧਿਕਾਰ ਸ੍ਰ. ਰਜਿੰਦਰ ਸਿੰਘ ਆਈ.ਪੀ.ਐਸ. ਦੀ ਅਗਵਾਈ ਵਿਚ ਬਣੀ ਉੱਚ ਪੱਧਰੀ ਪੜ•ਤਾਲੀਆ ਟੀਮ ਨੇ ੦੩ ਨਵੰਬਰ ੨੦੧੫ ਨੂੰ ਵਿਸਥਾਰ ਸਹਿਤ ਜਾਂਚ ਕਰਕੇ ਦਲਿਤ ਪਰਿਵਾਰ ਤੇ ਹੋਏ ਪੁਲਿਸ ਅੱਤਿਆਚਾਰਾਂ ਨੂੰ ਸਹੀ ਸਾਬਤ ਕਰ ਦਿੱਤਾ ਸੀ। ਜਿਸ ਦੇ ਅਧਾਰ ਤੇ ਕੌਮੀ ਕਮਿਸ਼ਨ ਨੇ ਪਰਚਾ ਦਰਜ ਕਰਨ ਦੇ ਉਕਤ ਹੁਕਮ ਜਾਰੀ ਕੀਤੇ ਹਨ। ਪ੍ਰੈਸ ਨਾਲ ਗੱਲਬਾਤ ਕਰਦਿਆਂ ਪੀੜਤ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਕਥਿਤ ਥਾਣਾ ਮੁੱਖੀ ਗੁਰਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮ ਨੇ ੨੧ ਜੁਲਾਈ ੨੦੦੫ ਦੀ ਸ਼ਾਮ ਨੂੰ ਅਗਿਆਤ ਜਗ•ਾ ਤੇ ਲਿਜਾ ਕੇ ਅੱਤਿਆਚਾਰ ਕਰਨ ਉਪਰੰਤ ਥਾਣੇ ਲਿਆ ਕੇ ਦੂਜੇ ਦਿਨ ੨੨ ਜੁਲਾਈ ਨੂੰ ਗ੍ਰਿਫਤਾਰੀ ਦਿਖਾ ਕੇ ਜੇਲ਼ ਬੰਦ ਕਰ ਦਿੱਤਾ ਸੀ। ਉਨਾਂ ਦੱਸਿਆ ਕਿ ਸੂਚਨਾ ਐਕਟ-੨੦੦੫ ਅਧੀਨ ੨੦੦੦੦ ਚਿੱਠੀਆਂ ਲਿਖ ਕੇ ਪ੍ਰਾਪਤ ਕੀਤੇ ਹਜ਼ਾਰਾਂ ਦਸਤਾਵੇਜ਼ੀ ਸਬੂਤਾਂ, ਦਰਜਨ ਗਵਾਹਾਂ ਅਤੇ ਦੇ ਅਧਾਰ ਤੇ ਹੀ ਡੀਜੀਪੀ ਨੇ ਪੁਲਿਸ ਅੱਤਿਆਚਾਰਾਂ ਦੇ ਸਾਰੇ ਦੋਸ਼ਾਂ ਨੂੰ ਸਹੀ ਸਿੱਧ ਕੀਤਾ ਗਿਆ ਸੀ। ਉਨਾਂ ਕਿ ਉਸ ਵਲੋ ਪੜਤਾਲੀਆ ਟੀਮ ਨੂੰ ਦਸਤਾਵੇਜ਼ੀ ਤੌਰ ਤੇ ਦੱਸਿਆ ਕਿ ਨਾਂ ਹੀ ੨੦੦੪-੦੫ ਵਿਚ ਥਾਣਾ ਸੀ ਅਤੇ ਨਾਂ ਹੀ ਗੁਰਿੰਦਰ ਸਿੰਘ ਐਸ.ਐਚ.ਓ. ਲੱਗਣ ਦੀ ਯੋਗਤਾ ਰੱਖਦਾ ਸੀ।ਇਥੋਂ ਤੱਕ ਕਿ ਕਥਿਤ ਐਸਐਚਓ ਗੁਰਿੰਦਰ ਸਿੰਘ ਨੇ ਕੇਸ ਦਾ ਸਾਰਾ ਜ਼ਿਮਨੀ ਰਿਕਾਰਡ, ਪੁਲਿਸ ਰੇਡਾਂ ਦਾ ਰਿਕਾਰਡ, ਗਵਾਹਾਂ ਦਾ ਰਿਕਾਰਡ, ਬ੍ਰਾਮਦੀ ਰਿਕਾਰਡ ਝੂਠਾ ਬਣਾਇਆ ਗਿਆ ਸੀ। ਰਸੂਲਪੁਰ ਦੀ ਸ਼ਿਕਾਇਤ ਤੇ ਕੇਸ ਦਾ ਜ਼ਿਮਨੀ ਰਿਕਾਰਡ ਦੇਣ ਤੋਂ ਇਨਕਾਰ ਕਰਨ ਬਦਲੇ ਜਗਰਾਓ ਦੇ ਦੇ ਤੱਤਕਾਲੀਨ ਐਸਐਸਪੀ ਆਸ਼ੀਸ਼ ਚੌਧਰੀ ਨੂੰ ਸੂਚਨਾ ਕਮਿਸ਼ਨ ਦੀ ਅਦਾਲਤ ਨੇ ੪੫੦੦੦/-ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਸੀ। ਪ੍ਰਧਾਨ ਧਾਲੀਵਾਲ ਨੇ ਇਹ ਵੀ ਦੱਸਿਆ ਕਿ ਕਰੀਬ ਡੇਢ ਦਹਾਕੇ ਤੋਂ ਲਗਾਤਾਰ ਲੰਬੀ ਘਾਲਣਾ ਘਾਲ ਕੇ ੨੦੦੦੦ ਚਿੱਠੀਆਂ-ਪੱਤਰ ਲਿਖ ਕੇ ਸਚਾਈ ਸਾਹਮਣੇ ਲਿਆਉਣ ਅਤੇ ਪੁਲਿਸ ਦੇ ਝੂਠ ਨੂੰ ਨੰਗਾ ਕਰਨ ਬਦਲੇ ਇਕਬਾਲ ਸਿੰਘ ਰਸੂਲਪੁਰ ਨੂੰ ਡੀ.ਜੀ.ਪੀ. ਪੰਜਾਬ ਪੁਲਿਸ ਨੇ ਪੁਲਿਸ ਰੂਲ਼ ਦੀ ਧਾਰਾ ੧੫ (੩) ਏ ਅਧੀਨ ਪਹਿਲੇ ਦਰਜੇ ਦਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਸੀ। ਧਾਲੀਵਾਲ ਤੇ ਹੋਰਨਾਂ ਨੇ ਦੱਸ਼ਿਆ ਕਿ ਕੌਮੀ ਕਮਿਸ਼ਨ ਦੇ ਹੁਕਮ ਨੂੰ ਡਸਟਬਿਨ ਵਿਚ ਸੁੱਟ ਦੇਣਾ ਕਾਨੂੰਨ ਦੀ ਘੋਰ ਅਵੱਗਿਆ ਹੈ। ਹਾਜ਼ਰ ਆਗੂਆਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਕੌਮੀ ਕਮਿਸ਼ਨ ਦੇ ਹੁਕਮ ਨੂੰ ਤੁਰੰਤ ਲਾਗੂ ਕਰਕੇ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ ਵਰਨਾ ਸਮੂਹ ਸਗੰਠਨ ਐਸ ਐਸ ਪੀ ਦਫਤਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਨਾਂਗਲਾ, ਸਕੱਤਰ ਰਵਿੰਦਰ ਸਿੰਘ ਬੜੈਚ, ਜੁਆਇੰਟ ਸਕੱਤਰ ਐਡਵੋਕੇਟ ਕੋਮਲ ਸ਼ਰਮਾ, ਸਕੱਤਰ ਰਘੂਬੀਰ ਸਿੰਘ ਘੁੰਮਣ, ਗੁਰਮੇਲ ਸਿੰਘ ਸਰਾਂ ਅਤੇ ਹਰਮਦਨ ਸਿੰਘ ਆਦਿ ਹਾਜ਼ਰ ਸਨ।