ਪੁਲਿਸ ਦੀ ਪੋਲ ਵੀ ਖੋਲੇਗਾ ‘ਸਾਬ੍ਹ ਬਹਾਦਰ

ਜਲੰਧਰ— ਕਾਮੇਡੀ ਅਤੇ ਪੀਰੀਅਡ ਜ਼ੋਨਰ ਦੀਆਂ ਫ਼ਿਲਮਾਂ ‘ਚ ਫ਼ਸੇ ਪੰਜਾਬੀ ਸਿਨੇਮੇ ਨੂੰ ‘ਸਾਬ੍ਹ ਬਹਾਦਰ’ ਤਾਜ਼ਗੀ ਪ੍ਰਧਾਨ ਕਰੇਗੀ। ਅਜੋਕੇ ਪੰਜਾਬੀ ਸਿਨੇਮੇ ਦੀ ਇਹ ਮਿਸਟਰੀ ਤੇ ਥ੍ਰਿਲ ਭਰਪੂਰ ਪਹਿਲੀ ਪੰਜਾਬੀ ਫ਼ਿਲਮ ਕਹੀ ਜਾ ਸਕਦੀ ਹੈ। ‘ਵ੍ਹਾਈਟ ਹਿੱਲ ਸਟੂਡੀਓ ਤੇ ਜ਼ੀ ਸਟੂਡੀਓ’ ਦੀ ਇਹ ਫ਼ਿਲਮ 26 ਮਈ ਨੂੰ ਪਰਦਾਪੇਸ਼ ਹੋ ਰਹੀ ਹੈ। ‘ਬੰਬੂਕਾਟ’ ਤੇ ‘ਰੱਬ ਦਾ ਰੇਡੀਓ’ ਵਰਗੀਆਂ ਸਫ਼ਲ ਫ਼ਿਲਮਾਂ ਦੇ ਲੇਖਕ ਜੱਸ ਗਰੇਵਾਲ ਦੀ ਲਿਖੀ ਇਸ ਫ਼ਿਲਮ ਦਾ ਨਾਇਕ ਐਮੀ ਵਿਰਕ ਹੈ। ਐਮੀ ਵਿਰਕ ਪਹਿਲੀ ਦਫ਼ਾ ਆਪਣੇ ਜ਼ੋਨਰ ਤੋਂ ਉਲਟ ਇਸ ਫ਼ਿਲਮ ‘ਚ ਇਕ ਦਲੇਰ ਤੇ ਇਮਾਨਦਾਰ ਪੁਲਿਸ ਅਫ਼ਸਰ ਦਾ ਕਿਰਦਾਰ ਅਦਾ ਕਰ ਰਿਹਾ ਹੈ। ਐਮੀ ਨੇ ਇਸ ਫ਼ਿਲਮ ‘ਚ ਸਾਰੇ ਐਕਸ਼ਨ ਸੀਨ•ਆਪ ਕੀਤੇ ਹਨ। ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਮਿਲ ਰਹੇ ਹੁੰਗਾਰੇ ਨੇ ਇਹ ਸਾਬਤ ਕੀਤਾ ਹੈ ਕਿ ਦਰਸ਼ਕ ਲੀਕ ਤੋਂ ਹਟਵੀਆਂ ਤੇ ਨਵੇਂ ਤਜਰਬਿਆਂ ਵਾਲੀਆਂ ਫ਼ਿਲਮਾਂ ਦੇਖਣਾ ਚਾਹੁੰਦੇ ਹਨ। ਨਿਰਦੇਸ਼ਕ ਅੰਮ੍ਰਿਤ ਰਾਜ ਚੱਡਾ ਦੀ ਇਸ ਫ਼ਿਲਮ ‘ਚ ਐਮੀ ਨਾਲ ਜਸਵਿੰਦਰ ਭੱਲਾ ਤੇ ਰਾਣਾ ਰਣਬੀਰ ਮੁੱਖ ਭੂਮਿਕਾ ਅਦਾ ਕਰ ਰਹੇ ਹਨ। ਫ਼ਿਲਮ ਦੀ ਨਾਇਕਾ ਨਵਾਂ ਚਿਹਰਾ ਪ੍ਰੀਤ ਕੰਵਲ ਹੈ। ਉਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਸਰਦਾਰ ਸੋਹੀ, ਹੌਬੀ ਧਾਲੀਵਾਲ ਤੇ ਸੀਮਾ ਕੌਸ਼ਲ ਸਮੇਤ ਕਈ ਨਵੇਂ ਤੇ ਮੰਝੇ ਹੋਏ ਅਦਾਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਇਹ ਫ਼ਿਲਮ ਇਕ ਮਿਸਟਰੀ ਡਰਾਮਾ ਹੈ। ਇਹ ਫ਼ਿਲਮ ਇਕ ਪਿੰਡ ਦੀ ਕਹਾਣੀ ਹੈ, ਜਿਸ ‘ਚ ਇਕ ਤੋਂ ਬਾਅਦ ਇਕ ਲਗਾਤਾਰ ਭੇਦਭਰੀ ਹਾਲਤ ‘ਚ ਤਿੰਨ ਕਤਲ ਹੁੰਦੇ ਹਨ। ਪਿੰਡ ਦੀ ਪੁਲਿਸ ਚੌਂਕੀ ‘ਚ ਜਦੋਂ ਇਸ ਦੀ ਖ਼ਬਰ ਜਾਂਦੀ ਹੈ ਤਾਂ ਚੌਂਕੀ ਦਾ ਮੁਖੀ ਏ. ਐਸ. ਆਈ. ਕੁਲਦੀਪ ਸਿੰਘ ਮਾਮਲੇ ਦੀ ਗੁੱਥੀ ਸੁਲਝਾਉਂਦਾ ਹੈ। ਪੂਰੀ ਫ਼ਿਲਮ ਕਤਲ ਦੀ ਗੁੱਥੀ ਸਮਝਾਉਣ ਦੁਆਲੇ ਘੁੰਮਦੀ ਹੈ। ਫ਼ਿਲਮ ‘ਚ ਮਿਸਟਰੀ ਡਰਾਮਾ ਤੇ ਥ੍ਰਿਲ ਨੇ ਦੁਆਲੇ ਪਿੰਡਾਂ ਦੇ ਸੱਭਿਆਚਾਰ ਤੇ ਆਪਸੀ ਸਾਂਝ ਨੂੰ ਵੀ ਪਰਦੇ ‘ਤੇ ਦਿਖਾਇਆ ਜਾਵੇਗਾ। ਐਮੀ ਵਿਰਕ ਫ਼ਿਲਮ ‘ਚ ਚੌਂਕੀ ਇੰਚਾਰਜ ਕੁਲਦੀਪ ਸਿੰਘ ਦਾ ਕਿਰਦਾਰ ਨਿਭਾ ਰਿਹਾ ਹੈ। ਕੁਲਦੀਪ ਸਿੰਘ ਪੜਿਆ ਲਿਖਿਆ ਤੇ ਇਨਸਾਫ਼ ਪਸੰਦ ਇਮਾਨਦਾਰ ਪੁਲਿਸ ਅਫ਼ਸਰ ਹੈ। ਉਹ ਪਿੰਡ ਵਾਲਿਆਂ ਦੀ ਹਰ ਸੰਭਵ ਕਰਦਾ ਹੈ, ਪਰ ਜਦੋਂ ਪਿੰਡ ‘ਚ ਕਤਲ ਦੀ ਘਟਨਾ ਵਾਪਰਦੀ ਹੈ ਤਾਂ ਉਸ ਲਈ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੈ। ਐਮੀ ਮੁਤਾਬਕ ਉਹ ਪੁਲਿਸ ਦੀ ਸਖ਼ਤ ਡਿਊਟੀ ਬਾਰੇ ਵੀ ਫ਼ਿਲਮ ‘ਚ ਦੱਸੇਗਾ ਅਤੇ ਨਾਲ ਹੀ ਅਜਿਹੀਆਂ ਵਾਰਦਾਤਾਂ ਵੇਲੇ ਪੁਲਿਸ ਵੱਲੋਂ ਵਰਤੀ ਜਾਂਦੀ ਥਿਓਰੀ ਵੀ ਪਰਦੇ ‘ਤੇ ਲਿਆਂਦੀ ਜਾਵੇਗੀ। ਕਾਮੇਡੀਅਨ ਜਸਵਿੰਦਰ ਭੱਲਾ ਫ਼ਿਲਮ ‘ਚ ਕਾਮੇਡੀ ਵੀ ਕਰਾਂਗੇ ਤੇ ਸੰਜੀਦਾ ਤੌਰ ‘ਤੇ ਵੀ ਨਜ਼ਰ ਆਵੇਗਾ। ਉਹ ਇਸ ‘ਚ ਮੁਨਸ਼ੀ ਨਰਾਤਾ ਰਾਮ ਦਾ ਕਿਰਦਾਰ ਨਿਭਾਅ ਰਿਹਾ ਹੈ।

Be the first to comment

Leave a Reply