ਪੁਲਿਸ ਸਾਂਝ ਕੇਂਦਰਾਂ ਨੇ 3421 ਬਿਨੈਕਾਰਾਂ ਨੂੰ ਦਿੱਤਾ ਆਰ.ਟੀ.ਐਸ ਸੇਵਾਵਾਂ ਦਾ ਲਾਭ -: ਐਸ.ਐਸ.ਪੀ. ਡਾ.ਨਾਨਕ

ਫ਼ਰੀਦਕੋਟ : ਜ਼ਿਲ੍ਹੇ ‘ਚ ਕਾਰਜ਼ਸ਼ੀਲ ਸਾਂਝ ਕੇਂਦਰਾਂ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਸਮੇਂ ਸਿਰ ਹੱਲ ਕੀਤੀਆਂ ਹਨ ਜਿਸ ਨਾਲ  ਪੁਲਿਸ ਦਾ ਆਮ ਲੋਕਾਂ ਨਾਲ  ਸੰਪਰਕ ਵਧਿਆ  ਹੈ ਅਤੇ ਲੋਕ ਬੇਝਿਜਕ ਇੰਨ੍ਹਾਂ ਸਾਂਝ ਕੇਂਦਰਾਂ ਤੋਂ ਲਾਹਾ ਲੈ ਰਹੇ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਆਈ.ਪੀ.ਐਸ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਬਿਹਤਰ ਪ੍ਰਸਾਸ਼ਨਿਕ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਸੇ ਸਬੰਧ ‘ਚ ਵਿਸ਼ੇਸ਼ ਛਾਪੇਮਾਰੀ ਵੀ ਕੀਤੀ ਗਈ ਸੀ ਅਤੇ ਅਣਗਹਿਲੀ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਐਕਸ਼ਨ ਵੀ ਲਿਆ ਗਿਆ। ਉਨ੍ਹਾ ਦੱਸਿਆ ਕਿ ਜ਼ਿਲ੍ਹੇ ਦੇ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਤੋਂ ਇਲਾਵਾ  ਹਰ ਥਾਣੇ ਵਿੱਚ ਆਉਟਰੀਚ ਸੈਂਟਰ ਚੱਲ ਰਹੇ ਹਨ, ਜੋ ਕਿ ਸਫ਼ਲਤਾ ਪੂਰਵਕ ਆਮ ਲੋਕਾਂ ਨੂੰ ਵਧੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਹਾਈ ਸਿੱਧ ਹੋ ਰਹੇ ਹਨ।
ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹੀਨਾ ਜੂਨ 2017 ਦੌਰਾਨ 3431 ਜਿਲ੍ਹੇ ਵਿੱਚ ਇੰਨ੍ਹਾਂ ਸਾਂਝ ਕੇਂਦਰਾਂ ਰਾਹੀਂ ਅਰਜੀਆਂ ਪ੍ਰਾਪਤ ਕੀਤੀਆ ਗਈਆਂ ਜਿੰਨ੍ਹਾਂ ‘ਚੋ 3421 ਲੋਕਾਂ ਨੇ ਇੰਨ੍ਹਾਂ ਕੇਂਦਰਾਂ ਵਲੋਂ ਦਿੱਤੀਆਂ ਜਾਂਦੀਆਂ ਸੇਵਾਂਵਾ ਦਾ ਲਾਭ ਉਠਾਇਆ। ਇਸ ਅਰਸੇ ਦੌਰਾਨ ਪ੍ਰਾਪਤ ਹੋਈਆ ਦਰਖਾਸਤਾਂ  ਜਿੰਨ੍ਹਾਂ ‘ਚੋ ਵਿਸ਼ੇਸ਼ ਤੌਰ ਤੇ 680 ਐਫ.ਆਈ.ਆਰ/ਡੀ.ਡੀ.ਆਰ ਮਾਮਲੇ ਨਾਲ ਸਬੰਧਿਤ , 1583 ਪਾਸਪੋਰਟ ਵੈਰੀਫ਼ਿਕੇਸ਼ਨ, 249ਵੱਖ-ਵੱਖ ਤਰ੍ਹਾਂ ਦੀ ਵੈਰੀਫਿਕੇਸ਼ਨ, 09 ਨਵੇਂ ਅਤੇ ਰੀਨਿਊ ਅਸਲਾ ਲਾਈਸੈਂਸ ਆਦਿ ਅਤੇ 05 ਵਿਦੇਸ਼ੀਆਂ ਨਾਲ ਸਬੰਧਤ ਦਰਖਾਸਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਹ ਸੇਵਾਵਾਂ ਪਬਲਿਕ ਨੂੰ ਨਿਰਧਾਰਿਤ ਸਮੇਂ ਅੰਦਰ ਪ੍ਰਦਾਨ ਕਰਵਾਈਆਂ ਗਈਆਂ  ਹਨ।
ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਪੁਲਿਸ ਸਾਂਝ ਕੇਂਦਰਾਂ ਰਾਹੀਂ ਵੱਧ ਤੋਂ ਵੱਧ ਸੇਵਾਂਵਾਂ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟਰਾਂ ਦਾ ਕੰਮ ਪਾਰਦਰਸ਼ੀ ਅਤੇ ਵਧੀਆਂ ਤਰੀਕੇ ਨਾਲ ਚਲਾਉਣ ਲਈ ਹਰ ਵਰਗ ਦੇ ਸੂਝਵਾਨ, ਰਾਜਸੀ, ਸਮਾਜ ਸੇਵੀ ਅਤੇ ਬੁੱਧੀਜੀਵੀ ਵਿਅਕਤੀਆਂ ਦੇ ਅਧਾਰਿਤ ਬਣਾਈਆਂ ਸੁਸਾਇਟੀਆਂ ਵੱਲੋਂ ਘਰੇਲੂ ਝਗੜੇ, ਮਾਰਕੁੱਟ, ਦਾਜ ਦੀ ਮੰਗ ਅਤੇ ਵਿਆਹੀਆਂ ਲੜਕੀਆਂ ਦੇ ਘਰੇਲੂ ਮਾਮਲੇ, ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਸੁਲਝਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸਾਂਝ ਕੇਂਦਰਾਂ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਲਈ ਕਰਮਚਾਰੀਆਂ ਦਾ ਪਹਿਰਾਵਾ ਵੀ ਸਿਵਲ ਡਰੈੱਸ ਵਿੱਚ  ਕੀਤਾ ਗਿਆ ਹੈ।

Be the first to comment

Leave a Reply