ਪੁਲਿਸ ਸਾਡੀ ਸੱਚੀ ਮਿੱਤਰ, ਨਿਯਮ ਮੰਨ ਕੇ ਮਦਦ ਕਰੋ : ਡਾ. ਅਮਰਇੰਦਰ

ਪਟਿਆਲਾ : ਪੁਲਿਸ ਜਵਾਨ ਸਾਡੀ ਰੱਖਿਆ, ਖੁਸ਼ਹਾਲੀ ਅਤੇ ਸਨਮਾਨ ਹਿੱਤ ਹਮੇਸ਼ਾ ਯਤਨਸ਼ੀਲ ਹੋ ਕੇ ਡਿਊਟੀ ਕਰਦੇ ਹਨ। ਇਸ ਲਈ ਅਸੀਂ ਦੇਸ਼ ਅਤੇ ਟਰੈਫਿਕ ਨਿਯਮਾਂ
ਦੀ ਪਾਲਣਾ ਕਰਕੇ ਪੁਲਿਸ ਨੂੰ ਸਹਿਯੋਗ ਦੇ ਕੇ ਇਕ ਜਿੰਮੇਵਾਰ ਨਾਗਰਿਕ ਬਣ ਕੇ ਦੇਸ਼ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਕਰੀਏ। ਇਹ ਵਿਚਾਰ ਫਿਜਿਊਥੈਰੇਪਿਸਟ ਡਾ. ਅਮਰਇੰਦਰ ਸਿੰਘ ਵੱਲੋਂ ਨਾਮਦਾਨ ਖਾਨ ਰੋਡ ‘ਤੇ ਰੋਫ ਸੇਫਟੀ ਤੇ ਦਵਾਈਆਂ ਤੋਂ ਬਿਨਾ ਸਿਹਤਮੰਦ ਰਹਿਣ ਦੇ ਜਾਗ੍ਰਿਤੀ ਪ੍ਰੋਗਰਾਮ ਵਿਖੇ ਪ੍ਰਗਟ ਕੀਤੇ। ਉਨਾਂ ਨੇ ਕਿਹਾ ਕਿ ਉਹ ਹਰੇਮ ਪੁਲਿਸ ਕਰਮਚਾਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਜ ਦੀ ਅੱਧੀ ਫੀਸ ਹੀ ਲੈਂਦੇ ਹਨ, ਕਿਉਂਕਿ ਪੁਲਿਸ ਕਰਮਚਾਰੀ ਸਭ ਤੋਂ ਵੱਧ ਸਮਾਂ ਵੱਧ ਡਿਊਟੀ ਕਰਦੇ ਹਨ। ਉਨ੍ਹਾਂ ਵੱਲੋਂ ‘ਅਕਲ ਬੜੀ ਜਾਂ ਮੱਝ’ ਦੇ ਪੋਸਟਰ ਤਿਆਰ ਕਰਕੇ ਟ੍ਰੈਫਿਕ ਮਾਰਸ਼ਲ ਸ੍ਰੀ ਕਾਕਾ ਰਾਮ ਵਰਮਾ ਨੂੰ ਲੋਕਾਂ ਨੂੰ ਸਿੱਖਿਅਤ ਕਰਨ ਲਈ ਦਿੱਤੇ। ਇਸ ਮੌਕੇ ‘ਤੇ ਰੈਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਜ਼ਿਲ੍ਹਾ ਟਰੇਨਿੰਗ ਅਫਸਰ ਅਤੇ ਟਰੈਫਿਕ ਮਾਰਸ਼ਲ ਸ੍ਰੀ ਕਾਕਾ ਰਾਮ ਵਰਮਾ ਨੇ ਸੜਕ ਹਾਦਸਿਆਂ ਦੇ ਕਾਰਨ ਦੱਸੇ ਅਤੇ ਕਿਹਾ ਕਿ ਹਰੇਕ ਇਨਸਾਨ ਨੂੰ ਅਤੇ ਵਿਦਿਆਰਥੀ ਨੂੰ ਸਾਲ ਵਿਚ ਇਕ ਵਾਰ ਫਸਟ ਏਡ, ਰੋਡ ਸੇਫਟੀ, ਫਾਇਰ ਸੇਫਟੀ, ਘਰਾਂ ਅੰਦਰ ਸੇਫਟੀ ਤੇ ਦੂਸਰਿਆਂ ਦੀ ਮਦਦ ਕਰਨ ਦੀ ਟਰੇਨਿੰਗ ਜ਼ਰੂਰੀ ਲੈਣੀ ਚਾਹੀਦੀ ਹੈ। ਇਸ ਮੌਕੇ ਸਾਰਿਆਂ ਵੱਲੋਂ ਪੁਲਿਸ ਜਵਾਨ ਦੀ ਸਿਹਤ, ਸੁਰੱਖਿਆ, ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਮਾਤਾ ਸਾਹਿਬ ਕੌਰ ਸਕੂਲ
ਦੇ ਬੱਚੇ ਅਤੇ ਪ੍ਰਿੰਸੀਪਲ ਮਨਜੀਤ ਕੌਰ ਵਾਲੀਆ ਵੀ ਹਾਜ਼ਰ ਸਨ।

Be the first to comment

Leave a Reply