ਪੁੱਛਗਿੱਛ ਦੌਰਾਨ ਧਾਹਾਂ ਮਾਰ-ਮਾਰ ਰੋਂਦੀ ਰਹੀ ਹਨੀਪ੍ਰੀਤ

ਚੰਡੀਗੜ੍ਹ — 5 ਘੰਟਿਆਂ ਦੀ  ਲਗਾਤਾਰ ਪੁੱਛਗਿੱਛ।  5 ਦਰਜਨ ਸਵਾਲ ਪਰ ਜਵਾਬ ਵਿਚ ਕੁਝ ਖਾਸ ਨਹੀਂ ਮਿਲਿਆ। ਹਨੀਪ੍ਰੀਤ 7 ਵਾਰ ਪਾਪਾ ਦਾ ਨਾਂ ਲੈ ਕੇ ਭਾਵੁਕ ਹੋਈ ਤੇ ਉਹ ਧਾਹਾਂ ਮਾਰ-ਮਾਰ ਕੇ ਰੋਈ।
ਪੰਚਕੂਲਾ ਦੇ ਸੈਕਟਰ 23 ਦੇ ਥਾਣੇ ਵਿਚ ਕ੍ਰਾਈਮ ਅਗੇਂਸਟ ਵੂਮੈਨ ਦੀ ਆਈ. ਜੀ. ਮਮਤਾ ਸਿੰਘ ਨੇ ਜਿਥੇ ਸਵਾਲ ਪੁੱਛੇ, ਉਥੇ ਹੀ ਏ. ਸੀ. ਪੀ. ਅਤੇ ਐੱਸ. ਆਈ. ਟੀ. ਮੁਖੀ ਮੁਕੇਸ਼ ਮਲਹੋਤਰਾ ਨੇ ਪੂਰਾ ਸਵਾਲਾਂ ਦਾ ਪਿਟਾਰਾ ਪਹਿਲੇ ਗੇੜ ਵਿਚ ਹੀ ਖੋਲ੍ਹ ਦਿੱਤਾ ਪਰ ਹਨੀਪ੍ਰੀਤ ਜ਼ਿਆਦਾਤਰ ਸਵਾਲਾਂ ‘ਤੇ ਚੁੱਪ ਰਹੀ। ਉਹ ਪਾਪਾ ਦੇ ਨਾਂ ਦਾ ਰਾਗ ਅਲਾਪਦੀ ਰਹੀ ।
ਉਸਨੇ ਦੰਗਿਆਂ ਲਈ ਦੋਸ਼ੀ ਹੋਣ ਦੇ ਦੋਸ਼ਾਂ ਦਾ ਖੰਡਨ ਕੀਤਾ।  ਉਸਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਪੁਲਸ ਨੇ ਜਾਂਚ ਕਰਨ ਲਈ ਭੇਜਿਆ ਸੀ।
ਮਹਿਲਾ ਲਾਕਅਪ ਵਿਚ ਰੱਖਿਆ ਗਿਆ ਹਨੀਪ੍ਰੀਤ ਨੂੰ
ਹਨੀਪ੍ਰੀਤ ਨੂੰ ਪੰਚਕੂਲਾ ਪੁਲਸ ਨੇ ਮਹਿਲਾ ਲਾਕਅਪ ਵਿਚ ਰੱਖਿਆ ਹੈ। ਸੂਤਰਾਂ ਅਨੁਸਾਰ ਸੀਨੀਅਰ ਅਧਿਕਾਰੀਆਂ ਦੇ ਹੁਕਮ ‘ਤੇ ਹਨੀਪ੍ਰੀਤ ਨਾਲ ਸਾਧਾਰਨ ਦੋਸ਼ੀ ਦੀ ਤਰ੍ਹਾਂ ਮਾਪਦੰਡ ਅਪਣਾਏ ਗਏ।

Be the first to comment

Leave a Reply

Your email address will not be published.


*