ਪੂਰਬੀ ਜਲਾਲਾਬਾਦ ਦੇ ਸਪੋਟਸ ਸਟੇਡੀਅਮ ਵਿੱਚ ਹੋਇਆਂ ਵੱਡਾ ਧਮਾਕਾ, 8 ਲੋਕਾਂ ਦੀ ਮੌਤ

ਅਫਗਾਨਿਸਤਾਨ— ਅਫਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ‘ਚ ਇਕ ਸਪੋਰਟਸ ਸਟੇਡੀਅਮ ‘ਚ ਹੋਏ ਕਈ ਧਮਾਕਿਆਂ ‘ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਸੂਬਾ ਪ੍ਰੀਸ਼ਦ ਦੇ ਮੈਂਬਰ ਸੋਹਰਾਬ ਕਾਦਰੀ ਨੇ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਮੌਕੇ ਸ਼ੁੱਕਰਵਾਰ ਦੇਰ ਰਾਤ ਨੂੰ ਸ਼ਹਿਰ ਦੇ ਇਕ ਫੁੱਟਬਾਲ ਸਟੇਡੀਅਮ ‘ਚ ਆਯੋਜਿਤ ਕ੍ਰਿਕਟ ਮੈਚ ਦੌਰਾਨ ਇਹ ਧਮਾਕੇ ਹੋਏ। ਕਾਦਰੀ ਮੁਤਾਬਕ ਇਹ ਧਮਾਕੇ ਦੋ ਰਾਕੇਟਾਂ ਨਾਲ ਹੋਏ, ਜਿਸ ‘ਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 50 ਜ਼ਖਮੀ ਹੋ ਗਏ।