‘ਪੂਰਾ ਪਰਿਵਾਰ, ਸ੍ਰੀ ਹਰਿਮੰਦਰ ਸਾਹਿਬ ਗਿਆ ਸੀ, ਮੌਕਾ ਦੇਖ ਚੋਰਾਂ ਨੇ ਉਡਾਏ ਲੱਖਾਂ ਰੁਪਏ

ਜਲੰਧਰ— ਇਥੋਂ ਦੀ ਸ਼ੇਰ ਸਿੰਘ ਕਾਲੋਨੀ, ਬਸਤੀ ਪੀਰਦਾਦ ਰੋਡ ‘ਤੇ ਮਕਾਨ ਨੰਬਰ 313 ‘ਚ ਉਸ ਸਮੇਂ ਹਲਚਲ ਮਚ ਗਈ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਏ ਪਰਿਵਾਰ ਨੇ ਆਪਣੇ ਘਰ ਦੀ ਕੰਧ ਨੂੰ ਟੁੱਟਾ ਹੋਇਆ ਪਾਇਆ। ਘਰ ਦੇ ਅੰਦਰ ਦਾ ਅਜਿਹਾ ਹਾਲ ਦੇਖ ਕੇ ਪੂਰਾ ਪਰਿਵਾਰ ਹੈਰਾਨ ਰਹਿ ਗਿਆ।
ਜਾਣਕਾਰੀ ਦਿੰਦੇ ਹੋਏ ਹਰਦੀਪ ਮਾਨ ਪੁੱਤਰ ਸਵ. ਜਗਦੀਸ਼ ਮਾਨ ਨੇ ਦੱਸਿਆ ਉਹ ਨੈੱਟਵਰਕ ਇੰਜੀਨੀਅਰ ਦਾ ਕੰਮ ਕਰਦੇ ਹਨ ਅਤੇ ਪੂਰੇ ਪਰਿਵਾਰ ਦੇ ਨਾਲ ਸੋਮਵਾਰ ਰਾਤ ਕਰੀਬ 10.30 ਵਜੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸਨ। ਮੰਗਲਵਾਰ ਸਵੇਰੇ ਵਾਪਸ ਆਉਂਦੇ ਸਮੇਂ 7 ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀ ਦਾ ਫੋਨ ਆਇਆ ਕਿ ਤੁਹਾਡੇ ਘਰ ਦੀ ਕੰਧ ਟੁੱਟੀ ਹੋਈ ਹੈ ਅਤੇ ਕੁੱਤੇ ਨੂੰ ਵੀ ਕੁਝ ਹੋ ਗਿਆ ਹੈ। ਜਦੋਂ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਘਰ ਦੀ ਕੰਧ ਟੁੱਟੀ ਹੋਈ ਸੀ ਅਤੇ ਕੁੱਤਾ ਜਰਮਨ ਸ਼ੈਫਰਡ ਵੀ ਬੇਹੋਸ਼ ਪਿਆ ਸੀ, ਜਿਸ ਨੂੰ ਕੁਝ ਖੁਆ ਦਿੱਤਾ ਗਿਆ ਸੀ। ਹਰਦੀਪ ਅਤੇ ਉਸ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੇ ਘਰੋਂ 5 ਲੱਖ ਦੇ ਗਹਿਣੇ, 70 ਹਜ਼ਾਰ ਦੀ ਨਕਦੀ, 20 ਹਜ਼ਾਰ ਦੀ ਚਾਂਦੀ, 3 ਮੋਬਾਇਲ ਅਤੇ ਇਕ ਟੈਬ ਦੇ ਨਾਲ ਉਨ੍ਹਾਂ ਦੀ ਐੱਲ.ਈ.ਡੀ. ਵੀ ਚੋਰੀ ਹੋ ਚੁੱਕੀ ਹੈ। ਮੌਕੇ ‘ਤੇ ਪਹੁੰਚੇ ਥਾਣਾ ਬਾਵਾ ਖੇਲ ਦੇ ਐੱਸ. ਐੱਚ. ਓ, ਏ. ਸੀ. ਪੀ. ਕੈਲਾਸ਼ ਚੰਦਰ ਅਤੇ ਫਿੰਗਰ ਪ੍ਰਿੰਟਸ ਐਕਸਪਰਟ ਦੀ ਟੀਮ ਜਾਂਚ ‘ਚ ਜੁਟੀ ਹੈ।

Be the first to comment

Leave a Reply

Your email address will not be published.


*