ਪੈਟਰੋਲ ਅਤੇ ਡੀਜ਼ਲ ਅੱਜ ਰਾਤ ਤੋਂ ਦੋ ਰੁਪਏ ਸਸਤਾ

ਨਵੀਂ ਦਿੱਲੀ : ਪੈਟਰੋਲ-ਡੀਜਲ ਮੰਗਲਵਾਰ ਰਾਤ ਨੂੰ 2 ਰੁਪਏ ਪ੍ਰਤੀ ਲੀਟਰ ਸਸਤਾ ਹੋਵੇਗਾ। ਸਰਕਾਰ ਨੇ ਪੈਟਰੋਲ-ਡੀਜਲ ‘ਤੇ ਬੇਸਿਕ ਐਕਸਾਇੰਜ਼ ਡਿਊਟੀ ਘਟਾ ਦਿੱਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਨੂੰ ਆਧਾਰ ਬਣਾ ਕੇ ਵਿੱਤੀ ਮੰਤਰਾਲੇ ਨੇ 2015 ‘ਚ ਹੀ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਤੇ ਉਤਪਾਦ ਫੀਸ ਬਣਾ ਦਿੱਤੀ ਹੈ।
2014 ‘ਚ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਸੀ ਅਤੇ ਇਨ੍ਹਾਂ ਦੇ 30 ਡਾਲਰ ਤਕ ਡਿੱਗਣ ਨਾਲ ਸਰਕਾਰ ਦੀ ਦਰਾਮਦ ਫੀਸ ਤੋਂ ਹੋਣ ਵਾਲੇ ਮਾਲੀਆ ਇਕ ਚੌਥਾਈ ਰਹਿ ਗਿਆ ਸੀ ਲਿਹਾਜ਼ਾ ਸਰਕਾਰ ਨੇ ਪੈਟਰੋਲ ‘ਤੇ 14 ਫੀਸਦੀ ਉਤਪਾਦ ਫੀਸ ਦੇ ਨਾਲ-ਨਾਲ 15 ਰੁਪਏ ਪ੍ਰਤੀ ਲੀਟਰ ਦਾ ਟੈਕਸ ਲੱਗਾ ਦਿੱਤਾ, ਜਦੋਂਕਿ ਡੀਜਲ ‘ਤੇ ਇਹ ਟੈਕਸ 14 ਫੀਸਦੀ ਉਤਪਾਦ ਫੀਸ ਤੋਂ ਇਲਾਵਾ 5 ਰੁਪਏ ਪ੍ਰਤੀ ਲੀਟਰ ਹੈ।

Be the first to comment

Leave a Reply