ਪੈਨ ਬਣ ਗਿਆ ਕਾਰਡ ਇਕ ਜ਼ਰੂਰੀ ਦਸਤਾਵੇਜ਼

ਨਵੀਂ ਦਿੱਲੀ— ਮੌਜੂਦਾ ਸਮੇਂ ਸਥਾਈ ਖਾਤਾ ਨੰਬਰ ਯਾਨੀ ਪੈਨ ਕਾਰਡ ਇਕ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ, ਜੋ ਕਈ ਥਾਵਾਂ ‘ਤੇ ਚੱਲਦਾ ਹੈ। ਅਜਿਹੇ ‘ਚ ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਜਲਦ ਤੋਂ ਜਲਦ ਬਣਵਾ ਲਓ। ਪੈਨ ਕਾਰਡ ਦੇ ਬਿਨਾਂ ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਕਈ ਕੰਮ ਨਹੀਂ ਕਰ ਸਕੋਗੇ ਤੁਸੀਂ। ਆਓ ਜਾਣਦੇ ਹਾਂ ਉਨ੍ਹਾਂ ਕੰਮਾਂ ਬਾਰੇ—
* ਜੇਕਰ ਤੁਸੀਂ ਕਾਰ ਖਰੀਦ ਰਹੇ ਹੋ ਜਾਂ ਵੇਚ ਰਹੇ ਹੋ ਤਾਂ ਤੁਹਾਨੂੰ ਆਪਣਾ ਪੈਨ ਨੰਬਰ ਦੱਸਣਾ ਹੋਵੇਗਾ। ਇਸ ਤੋਂ ਬਿਨਾਂ ਤੁਸੀਂ ਕਾਰ ਖਰੀਦ ਜਾਂ ਵੇਚ ਨਹੀਂ ਸਕੋਗੇ। ਹਾਲਾਂਕਿ ਤੁਸੀਂ ਦੋ-ਪਹੀਆ ਵਾਹਨ ਪੈਨ ਕਾਰਡ ਦੇ ਬਿਨਾਂ ਖਰੀਦ ਜਾਂ ਵੇਚ ਸਕਦੇ ਹੋ। ਇਸ ਲਈ ਤੁਹਾਨੂੰ ਪੈਨ ਨੰਬਰ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।
* ਜੇਕਰ ਤੁਸੀਂ 10 ਲੱਖ ਰੁਪਏ ਤੋਂ ਵਧ ਦੀ ਅਚੱਲ ਜਾਇਦਾਦ ਵੇਚਦੇ ਜਾਂ ਖਰੀਦਦੇ ਹੋ ਤਾਂ ਤੁਹਾਨੂੰ ਪੈਨ ਨੰਬਰ ਦੱਸਣਾ ਹੋਵੇਗਾ। ਇਸ ਦੇ ਬਿਨਾਂ ਤੁਸੀਂ 10 ਲੱਖ ਰੁਪਏ ਤੋਂ ਵਧ ਦੀ ਅਚੱਲ ਜਾਇਦਾਦ ਖਰੀਦ ਜਾਂ ਵੇਚ ਨਹੀਂ ਸਕੋਗੇ।
ਜੇਕਰ ਤੁਸੀਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਜਾਰੀ ਕਰਾਉਣ ਲਈ ਬੈਂਕ ਕੋਲ ਅਰਜ਼ੀ ਦਿੰਦੇ ਹੋ ਤਾਂ ਤੁਹਾਨੂੰ ਇਸ ਲਈ ਆਪਣਾ ਪੈਨ ਨੰਬਰ ਦੱਸਣਾ ਹੋਵੇਗਾ। ਉੱਥੇ ਹੀ, ਹੋਟਲ ਜਾਂ ਰੈਸਟੋਰੈਂਟ ‘ਚ ਜੇਕਰ ਤੁਸੀਂ 50,000 ਰੁਪਏ ਤੋਂ ਵਧ ਦੇ ਬਿੱਲ ਦਾ ਭੁਗਤਾਨ ਕਰਨਾ ਹੈ ਤਾਂ ਤੁਹਾਨੂੰ ਪੈਨ ਨੰਬਰ ਦੇਣਾ ਹੋਵੇਗਾ। ਇਸ ਦੇ ਬਿਨਾਂ ਤੁਸੀਂ ਕੈਸ਼ ‘ਚ ਪੇਮੈਂਟ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਜੇਕਰ ਤੁਸੀਂ ਇਕ ਵਿੱਤੀ ਸਾਲ ‘ਚ 50,000 ਰੁਪਏ ਤੋਂ ਵਧ ਦਾ ਜੀਵਨ ਬੀਮਾ ਦਾ ਭੁਗਤਾਨ ਕਰਨਾ ਹੈ ਤਾਂ ਤੁਹਾਨੂੰ ਆਪਣਾ ਪੈਨ ਨੰਬਰ ਦੇਣਾ ਹੋਵੇਗਾ। ਇਸ ਦੇ ਬਿਨਾਂ ਤੁਸੀਂ ਕਿਸ਼ਤ ਦਾ ਭੁਗਤਾਨ ਨਹੀਂ ਕਰ ਸਕਦੇ।
* ਜੇਕਰ ਤੁਸੀਂ ਇਕ ਵਾਰ ‘ਚ 50 ਹਜ਼ਾਰ ਰੁਪਏ ਤੋਂ ਵਧ ਦੀ ਵਿਦੇਸ਼ੀ ਕਰੰਸੀ ਖਰੀਦਦੇ ਹੋ ਤਾਂ ਤੁਹਾਨੂੰ ਪੈਨ ਨੰਬਰ ਦੇਣਾ ਹੋਵੇਗਾ। ਇਸ ਦੇ ਬਿਨਾਂ ਤੁਸੀਂ ਵਿਦੇਸ਼ੀ ਕਰੰਸੀ ਨਹੀਂ ਖਰੀਦ ਸਕੋਗੇ।

Be the first to comment

Leave a Reply