ਪ੍ਰਕਾਸ਼ ਰਾਜ ਨੇ ਕਿਹਾ, ਭਾਵੇਂ ਮੈਂ ਪ੍ਰਧਾਨ ਮੰਤਰੀ ਮੋਦੀ ਲਈ ਵੋਟ ਕਰਾਂ ਜਾਂ ਨਾ ਪਰ ਉਹ ਮੇਰੇ ਪ੍ਰਧਾਨ ਮੰਤਰੀ ਹਨ

ਮੁੰਬਈ— ਸਲਮਾਨ ਨਾਲ ‘ਦਬੰਗ 2’ ਤੇ ‘ਵਾਂਟੇਡ’ ‘ਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਪਰਕਾਸ਼ ਰਾਜ ਇਕ ਵਾਰ ਫਿਰ ਚਰਚਾ ‘ਚ ਆ ਗਏ ਹਨ। ਜਾਣਕਾਰੀ ਮੁਤਾਬਕ ਪ੍ਰਕਾਸ਼ ਰਾਜ ਹਾਲ ਹੀ ‘ਚ ਕਿ ਇਵੈਂਟ ‘ਚ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਕਿਹਾ, ”ਆਲੋਚਕ ਕਹਿੰਦੇ ਹਨ ਕਿ ਮੈਂ ਹਿੰਦੂ ਵਿਰੋਧੀ ਹਾਂ ਜਦਕਿ ਮੈਂ ਕਹਿੰਦਾ ਹਾਂ ਕਿ ਮੈਂ ਮੋਦੀ, ਸ਼ਾਹ ਤੇ ਹੇਗੜੇ ਵਿਰੋਧੀ ਹਾਂ।” ਉਨ੍ਹਾਂ ਨੇ ਅੱਗੇ ਕਿਹਾ ਕਿ ਕਾਤਲਾਂ ਦਾ ਸਮਰਥਨ ਕਰਨ ਵਾਲੇ ਖੁਦ ਨੂੰ ਹਿੰਦੂ ਨਹੀਂ ਬੋਲ ਸਕਦੇ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਮੋਦੀ ਸਮਰਥਕਾਂ ਦੇ ਜਸ਼ਨ ਮਨਾਉਣ ‘ਤੇ ਉਨ੍ਹਾਂ ਨੇ ਮੋਦੀ ਤੋਂ ਪ੍ਰਤੀਕਿਰਿਆ ਮੰਗੀ ਸੀ। ਉਸ ਸਮੇਂ ਪ੍ਰਧਾਨ ਮੰਤਰੀ ਸ਼ਾਂਤ ਸਨ। ਪ੍ਰਕਾਸ਼ ਰਾਜ ਨੇ ਕਿਹਾ, ਭਾਵੇਂ ਮੈਂ ਪ੍ਰਧਾਨ ਮੰਤਰੀ ਮੋਦੀ ਲਈ ਵੋਟ ਕਰਾਂ ਜਾਂ ਨਾ ਕਰਾਂ ਪਰ ਉਹ ਮੇਰੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਇਨ੍ਹਾਂ ਸਾਰੇ ਵਿਵਾਦਾਂ ਬਾਰੇ ਬੋਲਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਕਾਸ਼ ਰਾਜ ਪਿਛਲੇ ਕਾਫੀ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ‘ਤੇ ਨਿਸ਼ਾਨਾ ਕੱਸਦੇ ਰਹੇ ਹਨ। ਹਾਲ ਹੀ ‘ਚ ਗੁਜਰਾਤ ‘ਚ ‘ਮਿਸ਼ਨ 150’ ਹਾਸਿਲ ਨਾ ਕਰਨ ‘ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ‘ਤੇ ਸਵਾਲ ਉਠਾਏ ਸਨ।

Be the first to comment

Leave a Reply