ਪ੍ਰਦੁੱਮਣ ਕਤਲ ਕੇਸ: ਰਿਆਨ ਸਕੂਲ ਦੀ ਸਸਪੈਂਡ ਪ੍ਰਿੰਸੀਪਲ ਨੂੰ ਫਿਰ ਮਿਲੀ ਨੌਕਰੀ

ਗੁਰੂਗ੍ਰਾਮ –  ਰਿਆਨ ਸਕੂਲ ‘ਚ 7 ਸਾਲ ਦੇ ਪ੍ਰਦੁੱਮਣ ਕਤਲ ਕੇਸ ਦੇ ਬਾਅਦ ਸਸਪੈਂਡ ਪ੍ਰਿੰਸੀਪਲ ਨੀਰਜਾ ਬੱਤਰਾ ਨੂੰ ਸਕੂਲ ਦੀ ਦੂਜੀ ਬ੍ਰਾਂਚ ‘ਚ ਅਧਿਆਪਕ ਲਗਾ ਦਿੱਤਾ ਗਿਆ ਹੈ। ਪ੍ਰਿੰਸੀਪਲ ਨੂੰ ਗੁੜਗਾਓ ਦੇ ਸੈਕਟਰ-40 ਸਥਿਤ ਰਿਆਨ ਸਕੂਲ ਦੀ ਬ੍ਰਾਂਚ ‘ਚ ਬਤੌਰ ਅਧਿਆਪਕ ਜੁਆਇਨ ਕਰਵਾ ਦਿੱਤਾ ਗਿਆ ਹੈ। ਪ੍ਰਦੁੱਮਣ ਦੇ ਪਿਤਾ ਨੇ ਸਕੂਲ ਪ੍ਰਸ਼ਾਸਨ ਦੇ ਇਸ ਕਦਮ ‘ਤੇ ਇਤਰਾਜ਼ ਜਤਾਇਆ ਹੈ। ਰਿਆਨ ਇੰਟਰਨੈਸ਼ਨਲ ਸਕੂਲ ਦੇ ਟਾਇਲਟ ‘ਚ ਪ੍ਰਦੁੱਮਣ ਦੀ ਲਾਸ਼ ਮਿਲਣ ਦੇ ਬਾਅਦ ਪਰਿਵਾਰਕ ਮੈਬਰਾਂ ਨੇ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਪੁਲਸ ਨੇ ਸ਼ੁਰੂਆਤੀ ਕਾਰਵਾਈ ‘ਚ ਸਕੂਲ ਬੱਸ ਦੇ ਕੰਡਕਟਰ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਪ੍ਰਦੁੱਮਣ ਦੇ ਮਾਤਾ-ਪਿਤਾ ਦੀ ਮੰਗ ‘ਤੇ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਸੌਂਪ ਦਿੱਤੀ ਗਈ ਹੈ। ਸਕੂਲ ਪ੍ਰਸ਼ਾਸਨ ਨੇ ਵੀ ਐਕਸ਼ਨ ਲੈਂਦੇ ਹੋਏ ਦੋਸ਼ੀ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਸੀ ਪਰ ਦੁਬਾਰਾ ਉਸੀ ਸਕੂਲ ਦੀ ਬ੍ਰਾਂਚ ‘ਚ ਨੌਕਰੀ ਮਿਲਣ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਮਾਮਲੇ ‘ਤੇ ਏ.ਡੀ.ਸੀ. ਪ੍ਰਦੀਪ ਦਹੀਆ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੁਣ ਜਾਰੀ ਹੈ। ਸਕੂਲ ਦੀ ਬ੍ਰਾਂਚ ਨੂੰ ਜ਼ਿਲਾ ਪ੍ਰਸ਼ਾਸਨ ਨੇ ਆਪਣੇ ਅੰਡਰ ਲੈ ਰੱਖਿਆ ਹੈ। ਉਸ ਬ੍ਰਾਂਚ ‘ਚ ਨਹੀਂ ਲਗਾਇਆ ਗਿਆ ਹੈ। ਨੀਰਜਾ ਬੱਤਰਾ ਨੂੰ ਦੂਜੀ ਬ੍ਰਾਂਚ ‘ਚ ਲਗਾ ਦਿੱਤਾ ਗਿਆ ਹੈ, ਇਹ ਸਕੂਲ ਦਾ ਆਪਣਾ ਫੈਸਲਾ ਹੈ। ਪ੍ਰਾਈਵੇਟ ਸੰਸਥਾ ਹੈ ਉਹ ਕਿਤੇ ਵੀ ਲਗਾ ਸਕਦੇ ਹਨ।

Be the first to comment

Leave a Reply