ਪ੍ਰਧਾਨ ਮੰਤਰੀ ਦੀ ਇਜ਼ਰਾਈਲ ਯਾਤਰਾ ਮਗਰੋਂ ਯਹੂਦੀਆਂ ਨੂੰ ਘੱਟ ਗਿਣਤੀ ਦਾ ਦਰਜਾ ਸੰਭਵ

ਨਵੀਂ ਦਿੱਲੀ  : ਭਾਰਤ ਵਿਚ ਯਹੂਦੀਆਂ ਦਾ ਛੋਟਾ ਜਿਹਾ ਤਬਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਯਾਤਰਾ ਪ੍ਰਤੀ ਕਾਫ਼ੀ ਆਸਵੰਦ ਹੈ ਅਤੇ ਉਮੀਦ ਲਾਈ ਬੈਠਾ ਹੈ ਕਿ ਇਸ ਪਿੱਛੋਂ ਭਾਰਤ ਵਿਚ ਯਹੂਦੀਆਂ ਨੂੰ ਘੱਟ ਗਿਣਤੀ ਦਾ ਦਰਜਾ ਮਿਲ ਜਾਵੇਗਾ। ਭਾਰਤ ਵਿਚ ਲਗਭਗ ਛੇ ਹਜ਼ਾਰ ਯਹੂਦੀ ਰਹਿੰਦੇ ਹਨ ਅਤੇ ਦੋ ਹਜ਼ਾਰ ਸਾਲ ਤੋਂ ਇਹ ਭਾਰਤ ਦਾ ਹਿੱਸਾ ਬਣੇ ਹੋਏ ਹਨ। ਦਿੱਲੀ ਤੋਂ ਇਲਾਵਾ ਪਛਮੀ ਬੰਗਾਲ, ਮਹਾਰਾਸ਼ਟਰ, ਕੇਰਲ ਅਤੇ ਗੁਜਰਾਤ ਦੇ ਸ਼ਹਿਰਾਂ ਵਿਚ ਯਹੂਦੀ ਵਸਦੇ ਹਨ।  ਯਹੂਦੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਭਾਰਤ ਵਿਚ ਕਦੇ ਵੀ ਧਰਮ ਕਾਰਨ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ। ਕੌਮੀ ਰਾਜਧਾਨੀ ਵਿਚ ਯਹੂਦੀਆਂ ਦੀ ਇਕੋ-ਇਕ ਇਬਾਦਤਗਾਹ ਹਯਾਮ ਸਿਨਗਾਗ ਦੇ ਮੁਖੀ ਐਜੇਕੀਲ ਮਰਕਲ ਨੇ ਕਿਹਾ, ”ਅਸੀ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਹਾਂਪੱਖੀ ਤਰੀਕੇ ਨਾਲ ਵੇਖ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਨੂੰ ਘੱਟ ਗਿਣਤੀ ਦਾ ਦਰਜਾ ਮਿਲ ਜਾਵੇਗਾ। ਉਨ੍ਹਾਂ ਕਿਹਾ ਮਹਾਰਾਸ਼ਟਰ ਵਿਚ ਯਹੂਦੀਆਂ ਨੂੰ ਘੱਟ ਗਿਣਤੀ ਦਾ ਦਰਜਾ ਦਿਤਾ ਗਿਆ ਹੈ ਅਤੇ ਕੇਂਦਰੀ ਪੱਧਰ ‘ਤੇ ਇਹ ਕਦਮ ਉਠਾਇਆ ਜਾਣਾ ਚਾਹੀਦਾ ਹੈ। ਫ਼ਿਲਹਾਲ ਦੇਸ਼ ਵਿਚ ਮੁਸਲਮਾਨ, ਈਸਾਈ, ਸਿੱਖ, ਬੋਧੀ, ਜੈਨੀ, ਪਾਰਸੀ ਹੀ ਘੱਟ ਗਿਣਤੀ ਤਬਕਿਆਂ ਵਜੋਂ ਸੂਚੀਬੱਧ ਹਨ।

Be the first to comment

Leave a Reply