ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਨਵੰਬਰ ਨੂੰ ਸਾਰੇ ਮੰਤਰੀਆਂ ਦੀ ਬੁਲਾਈ ਇਕ ਬੈਠਕ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਨਵੰਬਰ ਨੂੰ ਸਾਰੇ ਮੰਤਰੀਆਂ ਦੀ ਇਕ ਬੈਠਕ ਬੁਲਾਈ ਹੈ। ਇਸ ‘ਚ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਲੈ ਕੇ ਸਰਕਾਰ ਦੀ ਤਿਆਰੀ ਦੇ ਬਾਰੇ ‘ਚ ਮੰਤਰੀਆ ਨੂੰ ਦੱਸਿਆ ਜਾਵੇਗਾ। ਇਸ ਤੋਂ ਇਲਾਵਾ 8 ਨਵੰਬਰ ਨੂੰ ਨੋਟਬੰਦੀ ਦੇ ਇਕ ਸਾਲ ਪੂਰਾ ਹੋਣ ਨੂੰ ਲੈ ਕੇ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਦਿਨ ਨੂੰ ਸਰਕਾਰ ਨੇ ਐਂਟੀ ਬਲੈਕਮਨੀ ਡੇ ਮਨਾਉਣ ਦਾ ਫੈਸਲਾ ਲਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀਆਂ ਤੋਂ ਕੰਮਕਾਜ ਦਾ ਹਿਸਾਬ ਲੈਣ ਤੋਂ ਇਲਾਵਾ ਬਜਟ ਅਤੇ ਕੈਬਨਿਟ ਫੈਸਲੇ ‘ਤੇ ਅਮਲ ਕਰਨ ‘ਚ ਲੇਖਾ-ਜੋਖਾ ਲੈਣ ਦੇ ਲਈ ਨਵੇਂ ਸਿਰੇ ਤੋਂ ਪਹਿਲ ਸ਼ੁਰੂ ਕੀਤੀ ਹੈ। ਇਸ ਦੌਰਾਨ ਸਰਦ ਰੁੱਤ ਸੈਸ਼ਨ ਨੂੰ ਲੈ ਕੇ ਵੀ ਰਣਨੀਤੀ ਬਣੇਗੀ। ਇਸ ਬਾਰ ਸੈਸ਼ਨ ‘ਚ ਮੋਦੀ ਸਰਕਾਰ ਓ. ਬੀ. ਸੀ. ਬਿੱਲ ਨੂੰ ਵੀ ਪਾਸ ਕਰਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਸੈਸ਼ਨ ਨਵੰਬਰ ਦੇ ਦੂਜੇ ਹਫਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਬੈਠਕ ‘ਚ ਪੀ. ਐਮ. ਓ. ਵਲੋਂ ਇਕ ਪ੍ਰਜੈਂਟੇਸ਼ਨ ਵੀ ਪੇਸ਼ ਕੀਤੀ ਜਾਵੇਗੀ। ਇਸ ‘ਚ ਘੱਟ ਤੋਂ ਘੱਟ ਅੱਧੇ ਦਰਜਨ ਮੰਤਰਾਲੇ ਦੇ ਬਾਰੇ ‘ਚ ਪ੍ਰਧਾਨ ਮੰਤਰੀ ਮੋਦੀ ਦੀਆਂ ਉਮੀਦਾਂ ਤੋਂ ਜਾਣੂ ਕਰਾਇਆ ਜਾਵੇਗਾ। ਪ੍ਰਧਾਨ ਮੰਤਰੀ ਵਲੋਂ ਮੰਤਰੀਆਂ ਨੂੰ ਦੱਸਿਆ ਜਾਵੇਗਾ ਕਿ ਬਾਕੀ ਬਚੇ ਸਮੇਂ ‘ਚ ਕਿਸ ਤਰ੍ਹਾਂ ਕੰਮ ‘ਚ ਤੇਜੀ ਲਿਆਉਣੀ ਹੈ। ਸੂਤਰਾਂ ਮੁਤਾਬਕ ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਵਲੋਂ ਸਾਰੇ ਮੰਤਰੀਆਂ ਨੂੰ ਘੱਟ ਤੋਂ ਘੱਟ ਇਕ ਟਾਸਕ ਵੀ ਦਿੱਤਾ ਜਾਵੇਗਾ।

Be the first to comment

Leave a Reply