ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲੀਪੀਨਸ ਪਹੁੰਚ ਕੇ ਰੈਸੀਲੀਐਂਟ ਰਾਈਸ ਫੀਲਡ ਲੈਬੋਰਟੇਰੀ ਦਾ ਉਦਘਾਟਨ ਕੀਤਾ

ਮਨੀਲਾ-  ਆਸਿਆਨ ਸੰਮੇਲਨ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਪੀ. ਐਮ. ਮੋਦੀ ਫਿਲੀਪੀਨਸ ਦੇ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਪਹੁੰਚੇ, ਜਿਥੇ ਉਨ੍ਹਾਂ ਨੇ ਰੈਸੀਲੀਐਂਟ ਰਾਈਸ ਫੀਲਡ ਲੈਬੋਰਟੇਰੀ ਦਾ ਉਦਘਾਟਨ ਕੀਤਾ। ਪੀ. ਐਮ. ਜਲਦੀ ਹੀ ਆਸਿਆਨ ਬਿਜਨੈਸ ਐਂਡ ਇਨਵੈਸਟਮੈਂਟ ਸੰਮੇਲਨ ਨੂੰ ਸੰਬੋਧਨ ਵੀ ਕਰਨਗੇ।  ਮੋਦੀ ਵੱਲੋਂ ਇਥੇ ਖੇਤਰੀ ਵਪਾਰ ਨੂੰ ਵਧਾਵਾ ਦੇਣ ਤੋਂ ਇਲਾਵਾ ਅੱਤਵਾਦ ਅਤੇ ਕੱਟਰਤਾ ਦੀ ਵਧਦੀ ਚੁਣੌਤੀਆਂ ਨਾਲ ਨਜਿੱਠਣ ਨੂੰ ਸੰਸਾਰਿਕ ਦ੍ਰਿਸ਼ਟੀਕੋਣ ਲਈ ਭਾਰਤੀ ਪੱਖ ਰੱਖੇ ਜਾਣ ਦੀ ਵੀ ਸੰਭਾਵਨਾ ਹੈ। ਫਿਲੀਪੀਨਸ ਵਿਚ ਭਾਰਤੀ ਦੂਤਘਰ ਜਯਦੀਪ ਮਜੂਮਦਾਰ ਨੇ ਦੱਸਿਆ ਕਿ ਆਸਿਆਨ ਸੰਮੇਲਨ ਦੌਰਾਨ ਮੰਗਲਵਾਰ ਨੂੰ ਵਿਵਾਦਿਤ ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਦੀ ਹਮਲਾਵਰ ਫੌਜੀ ਰਣਨੀਤੀ, ਉਤਰੀ ਕੋਰੀਆ ਦੇ ਪ੍ਰਮਾਣੂ ਅਤੇ ਮਿਜ਼ਾਇਲ ਪ੍ਰੀਖਣ ਸਮੇਤ ਖੇਤਰ ਵਿਚ ਮੌਜੂਦ ਕਈ ਰੱਖਿਆ ਮੁੱਦਿਆਂ ‘ਤੇ ਚਰਚਾ ਹੋਵੇਗੀ।

Be the first to comment

Leave a Reply