ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰੂਸ ਦੇ 16 ਗਵਰਨਰਾਂ ਨਾਲ ਪਹਿਲੀ ਵਾਰ ਕੀਤੀ ਬੈਠਕ

ਸੇਂਟ ਪੀਟ੍ਰਸਬਰਗ   –  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਥੇ ਰੂਸ ਦੇ 16 ਖੇਤਰਾਂ ਦੇ ਗਵਰਨਰਾਂ ਨਾਲ ਹੁਣ ਤੱਕ ਦੀ ਪਹਿਲੀ ਸਮੂਹਿਕ ਬੈਠਕ ਕੀਤੀ, ਜਿਸ ‘ਚ ਉਨ੍ਹਾਂ ਨੇ ਉਨ੍ਹਾਂ ਨਾਲ ਹਿੱਤ ਅਤੇ ਸਹਿਯੋਗ ਦੇ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਮੋਦੀ ਨੇ ਰੂਸ ਦੇ ਆਪਣੇ ਅਧਿਕਾਰਕ ਦੌਰੇ ਦੇ ਦੂਜੇ ਦਿਨ 16 ਖੇਤਰਾਂ ਦੇ ਗਵਰਨਰਾਂ ਨਾਲ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਬੈਠਕ ਦੀ ਫੋਟੋ ਪਾਉਂਦੇ ਹੋਏ ਟਵਿਟਰ ‘ਤੇ ਲਿਖਿਆ, ”ਰੂਸ ਦੇ ਖੇਤਰਾਂ ਨਾਲ ਸਬੰਧ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ 16 ਖੇਤਰਾਂ ਦੇ ਗਵਰਨਰਾਂ ਨਾਲ ਹੁਣ ਤੱਕ ਦੀ ਪਹਿਲੀ ਸਮੂਹਿਕ ਬੈਠਕ ‘ਚ ਸ਼ਾਮਲ ਹੋਏ।” ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਮੀਦੀਰ ਪੁਤੀਨ ਨਾਲ ਸੇਂਟ ਪੀਟ੍ਰਸਬਰਗ ਇੰਟਰਨੈਸ਼ਨਲ ਇਕੋਨਾਮਿਕ ਫੋਰਮ ‘ਚ ਸ਼ਾਮਲ ਹੋਏ। ਮੋਦੀ ਨੇ ਫੋਰਮ ‘ਚ ਉਦਯੋਗਪਤੀਆਂ ਦੀ ਇਕ ਵੱਡੀ ਸਭਾ ਨੂੰ ਸੰਬੋਧਿਤ ਕੀਤਾ, ਜਿਥੇ ਭਾਰਤ ਪਹਿਲੀ ਵਾਰ ਮੁੱਖ ਦੇਸ਼ ਰਿਹਾ।

Be the first to comment

Leave a Reply

Your email address will not be published.


*