ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫ਼ਲਸਤੀਨ, ਯੂਏਈ ਤੇ ਓਮਾਨ ਦੀ ਫੇਰੀ ‘ਤੇ ਰਵਾਨਾ ਹੋਏ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵਿਦੇਸ਼ ਯਾਤਰਾ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਅੱਜ ਉਹ ਫ਼ਲਸਤੀਨ, ਯੂਏਈ ਤੇ ਓਮਾਨ ਦੀ ਫੇਰੀ ‘ਤੇ ਰਵਾਨਾ ਹੋ ਗਏ। ਉਨ੍ਹਾਂ ਕਿਹਾ ਕਿ ਭਾਰਤ ਲਈ ਖਾੜੀ ਤੇ ਪੱਛਮੀ ਏਸ਼ੀਆ ਪ੍ਰਮੁੱਖਤਾ ਵਾਲਾ ਖੇਤਰ ਹੈ। ਉਨ੍ਹਾਂ ਦੀ ਇਸ ਫੇਰੀ ਦਾ ਮਕਸਦ ਇਨ੍ਹਾਂ ਖੇਤਰਾਂ ਨਾਲ ਸਬੰਧ ਮਜ਼ਬੂਤ ਕਰਨਾ ਹੈ। ਮੋਦੀ ਫ਼ਲਸਤੀਨ ਦੀ ਪਹਿਲੀ ਫੇਰੀ ‘ਤੇ ਜਾ ਰਹੇ ਹਨ। ਉਹ 10 ਫਰਵਰੀ ਨੂੰ ਰਾਮੱਲਾ ਪੁੱਜਣਗੇ। ਸਭ ਤੋਂ ਪਹਿਲਾਂ ਉਹ ਯਾਸਿਰ ਅਰਾਫਾਤ ਮਿਊਜ਼ੀਅਮ ਜਾਣਗੇ। ਫਿਰ ਲੀਡਰ ਨੂੰ ਸ਼ਰਧਾਂਜਲੀ ਦੇਣਗੇ। ਇਸ ਤੋਂ ਬਾਅਦ ਫ਼ਲਸਤੀਨ ਲੀਡਰਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਫੇਸਬੁੱਕ ‘ਤੇ ਲਿਖਿਆ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫ਼ਲਸਤੀਨ ਫੇਰੀ ਹੈ। ਰਾਸ਼ਟਰਪਤੀ ਮਹਿਮੂਦ ਨਾਲ ਗੱਲਬਾਤ ਹੋਵੇਗਾ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਫੇਰੀ ਜਾਰਡਨ ਦੇ ਰਸਤੇ 10 ਫਰਵਰੀ ਨੂੰ ਫ਼ਲਸਤੀਨ ਤੋਂ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ 10 ਤੋਂ 12 ਫਰਵਰੀ ਤੱਕ ਯੂਏਈ ਤੇ ਓਮਾਨ ਵਿੱਚ ਫੇਰਾ ਪਾਉਣਗੇ। ਉਹ 10 ਫਰਵਰੀ ਨੂੰ ਦੇਰ ਸ਼ਾਮ ਨੂੰ ਯੂਏਈ ਪੁੱਜਣਗੇ। ਉਹ 6ਵੇਂ ਵਰਲਡ ਗਵਰਨਮੈਂਟ ਸਿਖਰ ਸੰਮੇਲਨ ਵਿੱਚ ਹਿੱਸਾ ਵੀ ਲੈਣਗੇ। ਇਹ ਸੰਮੇਲਨ ਦੁਬਈ ਵਿੱਚ ਹੋਣਾ ਹੈ।

Be the first to comment

Leave a Reply