ਪ੍ਰਧਾਨ ਮੰਤਰੀ ਨੇ ਅਰਥਸ਼ਾਸਤਰੀਆਂ ਅਤੇ ਮਾਹਿਰਾਂ ਨੂੰ ਉਨ੍ਹਾਂ ਦੇ ਸੁਝਾਵਾਂ ਲਈ ਕੀਤਾ ਧੰਨਵਾਦ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਤੋਂ ਪਹਿਲਾਂ ਬੁੱਧਵਾਰ ਨੂੰ ਅਰਥਵਿਵਸਥਾ ਦੇ ਜਾਣਕਾਰਾਂ ਨਾਲ ਬੈਠਕ ਕੀਤੀ। ਜੀ. ਡੀ. ਪੀ ‘ਚ ਲਗਾਤਾਰ ਗਿਰਾਵਟ ਕਾਰਨ ਸਰਕਾਰ ‘ਤੇ ਵਿਕਾਸ ‘ਚ ਤੇਜ਼ੀ ਲਿਆਉਣ ਦਾ ਦਬਾਵ ਹੈ। ਇਸ ਬੈਠਕ ‘ਚ ਦੇਸ਼ ਦੇ ਮਸ਼ਹੂਰ 40 ਅਰਥਸ਼ਾਸਤਰੀ ਸ਼ਾਮਲ ਹੋਏ। ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅਰਥਸ਼ਾਸਤਰੀਆਂ ਅਤੇ ਮਾਹਿਰਾਂ ਨੂੰ ਉਨ੍ਹਾਂ ਦੇ ਸੁਝਾਵਾਂ ਲਈ ਧੰਨਵਾਦ ਕੀਤਾ। ਮੋਦੀ ਅਤੇ ਅਰਥਸ਼ਾਸਤਰੀਆਂ ਦੀ ਬੈਠਕ ‘ਚ ਰੁਜ਼ਗਾਰ ਪੈਦਾ ਕਰਨ, ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਅਤੇ ਨਿਰਯਾਤ ਤੇਜ਼ ਕਰਨ ਦੇ ਮੁੱਦਿਆਂ ‘ਤੇ ਚਰਚਾ ਹੋਈ। ਬੈਠਕ ਬਾਰੇ ‘ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ 40 ਤੋਂ ਜ਼ਿਆਦਾ ਅਰਥਸ਼ਾਸਤਰੀਆਂ, ਮਾਹਿਰਾਂ ਨੇ ਅਰਥਵਿਵਸਥਾ ਅਤੇ ਨੀਤੀ ਨਿਰਮਾਣ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਡੂੰਘਾਈ ਨਾਲ ਵਿਚਾਰ ਸਾਂਝੇ ਕੀਤੇ।
ਕੁਮਾਰ ਮੁਤਾਬਕ ਇਕ ਮਾਹਿਰ ਦੀ ਰਾਏ ਸੀ ਕਿ ਸਰਕਾਰ ਨੂੰ ਸਿਰਫ ਰੁਜ਼ਗਾਰ ਦੇ ਵਿਕਾਸ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਨੌਕਰੀਆਂ ਪੈਦਾ ਕਰਨ ਲਈ ਉੱਚ ਆਰਥਿਕ ਵਿਕਾਸ਼ ਜ਼ਰੂਰੀ ਹੈ। ਇਕ ਹੋਰ ਨੇ ਕਿਹਾ ਕਿ 20 ਫੀਸਦੀ ਤੋਂ ਜ਼ਿਆਦਾ ਪੜ੍ਹੇ-ਲਿਖੇ ਨੌਜਵਾਨ ਬੇਰੋਜ਼ਗਾਰ ਹਨ। ਕੁਮਾਰ ਨੇ ਕਿਹਾ ਕਿ ਕਮਿਸ਼ਨ ਛੇਤੀ ਹੀ ਕਰਮਚਾਰੀਆਂ ਦੀ ਰਿਪੋਰਟ ਲੈ ਕੇ ਆਵੇਗਾ। ਜਿਸ ਨੂੰ ਰੁਜ਼ਗਾਰ ਪੈਦਾ ਕਰਨ ਲਈ ਵੱਡੀ ਗਿਣਤੀ ‘ਚ ਤਿਆਰ ਕੀਤੇ ਗਏ ਅੰਕੜਿਆਂ ਦਾ ਅਧਿਐਨ ਕਰਨ ਲਈ ਸਥਾਪਤ ਕੀਤਾ ਗਿਆ ਹੈ।

Be the first to comment

Leave a Reply