ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਹਿਮਾਚਲ ‘ਚ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਸੜਕੀ, ਹਵਾਈ ਅਤੇ ਰੇਲ ਨੈੱਟਵਰਕ ਦਾ ਕੀਤਾ ਜਾਵੇਗਾ ਵਿਸਥਾਰ

ਊਨਾ – ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਊਨਾ ਦੇ ਇੰਦਰਾ ਮੈਦਾਨ ‘ਚ ਆਪਣੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਵਭੂਮੀ ਉਸ ਸਮੇਂ ਡਵੈਲਪਮੈਂਟ ਭੂਮੀ ਬਣੇਗੀ, ਜਦੋਂ ਮੋਦੀ-ਧੂਮਲ ਦਾ ਡਬਲ ਇੰਜਣ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਊਨਾ ਦੀ ਧਰਤੀ ਗੁਰੂਆਂ ਦੀ ਧਰਤੀ ਹੈ, ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ‘ਤੇ ਵੀ ਕਈ ਨਿਸ਼ਾਨੇ ਸਾਧੇ। ਮੋਦੀ ਨੇ ਕਿਹਾ ਕਿ ਊਨਾ-ਹਮੀਰਪੁਰ ਰੇਲਵੇ ਲਾਈਨ ਦੇ ਲਈ ਪੁਰਾਣੀ ਸਰਕਾਰ ਨੇ ਘੋਸ਼ਣਾਵਾਂ ਤਾਂ ਕੀਤੀਆਂ, ਪਰ ਪੈਸਾ ਇਕ ਵੀ ਨਹੀਂ ਦਿੱਤਾ। ਅੱਜ ਭਾਜਪਾ ਨੇ ਰੇਲ ਲਾਈਨ ਵਿਛਾਉਣ ਵਾਲੇ ਪਾਸੇ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ‘ਚ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਸੜਕੀ, ਹਵਾਈ ਅਤੇ ਰੇਲ ਨੈੱਟਵਰਕ ਦਾ ਵਿਸਥਾਰ ਕੀਤਾ ਜਾਵੇਗਾ। ਸੈਰ-ਸਪਾਟਾ ਵਧਦਾ ਹੈ ਤਾਂ ਰੋਜ਼ਗਾਰ ਵਧਦਾ ਹੈ।
ਕੇਂਦਰ ‘ਚ ਜਦੋਂ ਅਟਲ ਬਿਹਾਰੀ ਅਤੇ ਹਿਮਾਚਲ ‘ਚ ਪ੍ਰੇਮ ਕੁਮਾਰ ਧੂਮਲ ਮੁੱਖ ਮੰਤਰੀ ਸਨ ਤਾਂ ਸੈਰ ਸਪਾਟਾ ਪੂਰੇ ਜ਼ੋਰਾ ‘ਤੇ ਸੀ। 20 ਸਾਲ ‘ਚ ਇਕ ਵਾਰ ਵੀ ਇਸ ਤਰ੍ਹਾਂ ਦੀਆਂ ਚੋਣਾਂ ਨਹੀਂ ਦੇਖੀਆਂ ਜੋ ਕਿ ਮੈਂ ਇਸ ਵਾਰ ਦੇਖ ਰਿਹਾ ਹਾਂ। ਇਕ ਵਾਰ ਫਿਰ ਹਿਮਾਚਲ ਨੂੰ ਨਵੀਂਆਂ ਬੁਲੰਦੀਆਂ ‘ਤੇ ਲੈ ਜਾਣ ਲਈ ਕੇਂਦਰ ‘ਚ ਮੋਦੀ ਅਤੇ ਹਿਮਾਚਲ ‘ਚ ਪ੍ਰੇਮ ਕੁਮਾਰ ਧੂਮਲ ਦੀ ਸਰਕਾਰ ਬਨਣ ਜਾ ਰਹੀ ਹੈ। ਮੋਦੀ ਨੇ ਕਿਹਾ ਕਿ 57 ਹਜ਼ਾਰ ਕਰੋੜ ਰੁਪਏ ਜੋ ਕਿ ਵਿਚੌਲੀਏ ਖਾ ਜਾਂਦੇ ਸਨ ਉਹ ਹੁਣ ਬੰਦ ਹੋ ਗਿਆ ਹੈ। ਉਨ੍ਹਾਂ ਨੇ ਰਾਜੀਵ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦੇ ਡਾਕਟਰ ਸਨ ਜ਼ਿਨ੍ਹਾਂ ਨੇ ਬੀਮਾਰੀ ‘ਤਾਂ ਦੱਸ ਦਿੱਤੀ ਪਰ ਇਲਾਜ ਨਹੀਂ ਦੱਸਿਆ। ਊਨਾ ਜ਼ਿਲਾ ਚਿੰਤਪੂਰਣੀ ਮੰਦਿਰ ਦੇ ਲਈ ਮਸ਼ਹੂਰ ਹੈ। ਮੋਦੀ ਨੇ ਕਿਹਾ ਕਿ ਵਿਧਵਾ ਪੈਨਸ਼ਨ ‘ਚ ਵੀ ਧਾਂਦਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਸਰਕਾਰ ਨੇ ਕਾਨੂੰਨ ਦੀ ਦੁਰਦਸ਼ਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਲੋਕਾਂ ‘ਚ ਗੁੱਸਾ ਹੈ। ਹਿਮਾਚਲ ‘ਚ ਕਾਂਗਰਸ ਮੈਦਾਨ ਛੱਡ ਕੇ ਭੱਜ ਗਈ ਹੈ।

Be the first to comment

Leave a Reply