ਪ੍ਰਿਯੰਕਾ ਚੋਪੜਾ ਨੇ ਬ੍ਰਾਂਡ ਅੰਬੈਸਡਰ ਦਾ ਅਹੁਦਾ ਛੱਡਿਆ

ਨਵੀਂ ਦਿੱਲੀ — ਪ੍ਰਿਯੰਕਾ ਚੋਪੜਾ ਹੁਣ ਬੈਂਕ ਘਪਲੇ ਮਾਮਲੇ ਵਿਚ ਕਰਾਰ ਨੀਰਵ ਮੋਦੀ ਦੀ ਪ੍ਰਾਡਕਟ ਲਾਈਨ ਦੀ ਬ੍ਰਾਂਡ ਅੰਬੈਸਡਰ ਨਹੀਂ ਹੈ। ਪ੍ਰਿਯੰਕਾ ਚੋਪੜਾ ਨੇ ਬ੍ਰਾਂਡ ਅੰਬੈਸਡਰ ਦਾ ਅਹੁਦਾ ਛੱਡ ਦਿੱਤਾ ਹੈ। ਉਸਨੇ ਇਸ ਸਬੰਧੀ ਹੋਏ ਕਰਾਰ ਨੂੰ ਖਤਮ ਕਰ ਦਿੱਤਾ। ਇਹ ਜਾਣਕਾਰੀ ਪ੍ਰਿਯੰਕਾ ਚੋਪੜਾ ਦੇ ਬੁਲਾਰੇ ਨੇ ਦਿੱਤੀ। ਪ੍ਰਿਯੰਕਾ ਚੋਪੜਾ ਪਿਛਲੇ ਸਾਲ ਜਨਵਰੀ ਤੋਂ ਨੀਰਵ ਮੋਦੀ ਜਵੈਲਸ ਦੀ ਗਲੋਬਲ ਬ੍ਰਾਂਡ ਅੰਬੈਸਡਰ ਸੀ। 35 ਸਾਲਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਨਿਊਯਾਰਕ ਵਿਚ ਆਪਣੇ ਟੀ. ਵੀ. ਸੀਰੀਜ਼ ਕੁਵਾਂਟਿਕੋਸ਼ ਦੇ ਸੀਜ਼ਨ-3 ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਨੀਰਵ ਮੋਦੀ ‘ਤੇ 11300 ਰੁਪਏ ਦੇ ਘਪਲੇ ਦਾ ਦੋਸ਼ ਹੈ ਅਤੇ ਉਸਦੇ ਖਿਲਾਫ ਜਾਂਚ ਚੱਲ ਰਹੀ ਹੈ। ਦੱਸਣਯੋਗ ਹੈ ਕਿ ਪ੍ਰਿਯੰਕਾ ਚੌਪੜਾ ਨੇ ਨੀਰਵ ‘ਤੇ ਉਨ੍ਹਾਂ ਦੇ ਪੈਸੇ ਨਾਂਹ ਦੇਣ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਾਇਆ ਸੀ। ਨੀਰਵ ਦੀ ਹੀਰਾ ਕੰਪਨੀ ਦੀ ਬ੍ਰੈਂਡ ਐਂਬੈਸਡਰ ਦੇ ਤੌਰ ‘ਤੇ ਪ੍ਰਿਯੰਕਾ ਦੇ ਹੋਰਡਿੰਗ ਪੂਰੇ ਮੁੰਬਈ ‘ਚ ਲੱਗੇ ਹੋਏ ਸਨ। ਪ੍ਰਿਯੰਕਾ ਦਾ ਦੋਸ਼ ਹੈ ਕਿ ਨੀਰਵ ਮੋਦੀ ਨੇ ਉਨ੍ਹਾਂ ਨੂੰ ਵਿਗਿਆਪਨ ਕਰਾਉਣ ਦੇ ਪੈਸੇ ਨਹੀਂ ਦਿੱਤੇ। ਖਬਰਾਂ ਮੁਤਾਬਕ, ਪ੍ਰਿਯੰਕਾ ਦੀ ਮਾਂ ਮਧੂ ਚੌਪੜਾ ਨੇ ਕਿਹਾ ਹੈ ਕਿ ਇਸ ਘਟਨਾ ਨਾਲ ਦੂਜੇ ਲੋਕਾਂ ਦੀ ਤਰ੍ਹਾਂ ਉਹ ਵੀ ਹੈਰਾਨ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਿਯੰਕਾ ਨਾਲ ਠੱਗੀ ਕੀਤੀ ਗਈ ਹੈ।

Be the first to comment

Leave a Reply