ਪ੍ਰਿੰਸੀਪਲ ਜਸਕੰਵਲ ਕੌਰ ਦੀ ਅਗਵਾਈ ਤੇ ਮੈਡਮ ਗੁਰਮੀਤ ਕੌਰ ਦੀ ਦੇਖ-ਰੇਖ ਹੇਠ ਖੇਡ ਮੇਲਾ ਕਰਵਾਇਆ ਗਿਆ

ਲੋਹੀਆਂ ਖਾਸ- ਬੱਚਿਆਂ ਦੇ ਮਾਨਸਿਕ ਵਿਕਾਸ ਲਈ ਜਿੱਥੇ ਜਲੰਧਰ ਪਬਲਿਕ ਸਕੂਲ ਅਤੇ ਜਲੰਧਰ ਇੰਟਰਨੈਸ਼ਨਲ ਪਬਲਿਕ ਸਕੂਲ ਵੱਲੋਂ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ, ਉਥੇ ਹੀ ਬੱਚਿਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਦੀ ਭੂਮਿਕਾ ਨੂੰ ਦੇਖਦੇ ਹੋਏ ਸਕੂਲ ਵੱਲੋਂ ਪ੍ਰਿੰਸੀਪਲ ਤਜਿੰਦਰਪਾਲ ਸਿੰਘ ਤੇ ਪ੍ਰਿੰਸੀਪਲ ਜਸਕੰਵਲ ਕੌਰ ਦੀ ਅਗਵਾਈ ਤੇ ਮੈਡਮ ਗੁਰਮੀਤ ਕੌਰ ਦੀ ਦੇਖ-ਰੇਖ ਹੇਠ ਖੇਡ ਮੇਲਾ ਕਰਵਾਇਆ ਗਿਆ, ਜਿਸ ‘ਚ ਬੱਚਿਆਂ ਦੇ ਸਕੂਲ ਪੱਧਰ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਆਗਾਜ਼ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਵੱਲੋਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਦਾ ਪ੍ਰਣ ਲੈਂਦੇ ਹੋਏ ਪੈਦਲ ਮਾਰਚ ਕੱਢ ਕੇ ਕੀਤਾ ਗਿਆ। ਖੇਡ ਮੇਲੇ ‘ਚ ਮਾਂ ਖੇਡ ਕਬੱਡੀ, ਖੋ-ਖੋ, ਜੈਵਲਿਨ ਥ੍ਰੋ, ਕਰਾਟੇ, ਬੈਡਮਿੰਟਨ, ਵਾਲੀਬਾਲ, ਦੌੜਾਂ ਅਤੇ ਜੂਡੋ ਦੇ ਮੁਕਾਬਲੇ ਕਰਵਾਏ ਗਏ ਤੇ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਬੱਚਿਆਂ ਨੂੰ ਐੱਮ. ਡੀ. ਰਣਜੀਤ ਸਿੰਘ ਮਰੋਕ ਤੇ ਸਕੱਤਰ ਕੁਲਵਿੰਦਰ ਕੌਰ ਮਰੋਕ ਵੱਲੋਂ ਵਧਾਈ ਦਿੰਦੇ ਹੋਏ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡਾਂ ਦੌਰਾਨ ਕੁਮੈਂਟਰੀ ਦੀ ਜ਼ਿੰਮੇਵਾਰੀ ਮਾ. ਗੁਰਪਾਲ ਸਿੰਘ ਵੱਲੋਂ ਨਿਭਾਈ ਗਈ।

Be the first to comment

Leave a Reply