ਪ੍ਰਿੰਸ ਹੈਰੀ ਦੀ ਮੰਗੇਤਰ ਅਮਰੀਕੀ ਅਭਿਨੇਤਰੀ ਮੇਗਨ ਮਰਕੇਲ

ਲੰਡਨ — ਬ੍ਰਿਟੇਨ ‘ਚ ਯੂਕੇ ਇੰਡੀਪੈਂਡੇਂਸ ਪਾਰਟੀ ਨੇ ਆਪਣੇ ਇਕ ਨੇਤਾ ਦੀ ਗਰਲਫ੍ਰੈਂਡ ਦੀ ਮੈਂਬਰਤਾ ਇਤਰਾਜ਼ਯੋਗ ਟਿੱਪਣੀ ਦੇ ਕਾਰਨ ਰੱਦ ਕਰ ਦਿੱਤੀ। ਜਾਣਕਾਰੀ ਮੁਤਾਬਕ ਨੇਤਾ ਦੀ ਗਰਲਫ੍ਰੈਂਡ ਨੇ ਪ੍ਰਿੰਸ ਹੈਰੀ ਦੀ ਮੰਗੇਤਰ ‘ਤੇ ਟਿੱਪਣੀ ਕੀਤੀ ਸੀ। ਪ੍ਰਿੰਸ ਹੈਰੀ ਦੀ ਮੰਗੇਤਰ ਅਮਰੀਕੀ ਅਭਿਨੇਤਰੀ ਮੇਗਨ ਮਰਕੇਲ ਹੈ। ਦੋਸ਼ ਹੈ ਕਿ ਇੰਡੀਪੈਂਡੇਂਸ ਪਾਰਟੀ ਦੇ ਨੇਤਾ ਦੀ ਗਰਲਫ੍ਰੈਂਡ ਜੋ ਮਾਰਨੇ ਨੇ ਮੇਗਨ ‘ਤੇ ਨਸਲੀ ਟਿੱਪਣੀ ਕੀਤੀ ਸੀ। ਇਕ ਬਿਆਨ ‘ਚ ਜੋ ਮਾਰਨੇ ਨੇ ਆਪਣੀ ਟਿੱਪਣੀ ‘ਤੇ ਮੁਆਫੀ ਮੰਗੀ। ਮਾਨਰੇ ਨੇ ਕਿਹਾ ਕਿ ਉਹ ਆਪਣੇ ਦੋਸਤ ਨੂੰ ਭੇਜੇ ਸੰਦੇਸ਼ ‘ਚ ਵਰਤੇ ਗਏ ਸ਼ਬਦਾਂ ਲਈ ਮੁਆਫੀ ਮੰਗਦੀ ਹੈ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਸੰਦਰਭ ਤੋਂ ਹਟ ਕੇ ਸਮਝਿਆ ਗਿਆ ਹੈ। 25 ਸਾਲ ਦੀ ਮਾਨਰੇ ਨੇ ਮੇਗਨ ਦੇ ਕਾਲੇ ਲੋਕਾਂ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਮਾਨਰੇ ਨੇ ਉਸ ਲਈ ਕਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਦੇ ਨਾਲ ਹੀ ਮੇਗਨ ਨੂੰ ਭੱਦੀ ਵੀ ਕਿਹਾ ਸੀ। ਮੇਗਨ ਤੇ ਪ੍ਰਿੰਸ ਹੈਰ ਦਾ ਮਈ ‘ਚ ਵਿਆਹ ਹੋਣ ਵਾਲਾ ਹੈ। ਇੰਡੀਪੈਂਡੇਂਸ ਪਾਰਟੀ ਦੇ ਨੇਤਾ ਹੈਨਰੀ ਬੋਲਟਨ ਨੇ ਕਿਹਾ ਕਿ ਯੂ.ਕੇ.ਆਈ.ਪੀ. ਨੇ ਤੁਰੰਤ ਪ੍ਰਭਾਵ ਨਾਲ ਮਾਨਰੇ ਦੀ ਮੈਂਬਰਤਾ ਰੱਦ ਕਰ ਦਿੱਤੀ ਹੈ। ਹੁਣ ਪਾਰਟੀ ‘ਚ ਉਨ੍ਹਾਂ ਦਾ ਕੋਈ ਅਧਿਕਾਰਿਕ ਅਹੁਦਾ ਨਹੀਂ ਹੈ।

Be the first to comment

Leave a Reply