ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਅਮਰੀਕਾ ਫੇਰੀ ਦੌਰਾਨ ਖਾਲਸਾ ਕਾਲਜ ਦੇ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਮਿਲੇ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਖਾਲਸਾ ਕਾਲਜ ਜਲੰਧਰ ਦੇ ਸਾਬਕਾ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਆਪਣੀ ਅਮਰੀਕਾ ਫੇਰੀ ਦੌਰਾਨ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਚ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਮਿਲੇ ਜਿਨਾਂ ਵਲੋਂ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਨੂੰ ਭਰਵਾਂ ਸਤਿਕਾਰ ਮਿਲਿਆ ।ਇਸੇ ਫੇਰੀ ਦੌਰਾਨ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਨੇ ਗੁਰਦੁਆਰਾ ਬਰਾਡਸ਼ਾਹ ਰੋਡ ਸੈਕਰਾਮੈਂਟੋ, ਕੈਲੀਫੋਰਨੀਆ ਵਿਖੇ ਨੇ ਪ੍ਰਭਾਵਸ਼ਾਲੀ ਲੈਕਚਰ ਕੀਤਾ । ਉਨਾਂ ਕਿਹਾ ਕਿ ਸਿੱਖ ਜਗਤ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਗਤ ਜੋਤ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵ ਦੇ ਮਨੁੱਖ ਅਤੇ ਸਮਾਜ ਦੀ ਹਰ ਸਮੱਸਿਆ ਦਾ ਹੱਲ ਹੈ । ਉਨਾਂ ਗੁਰਸਿੱਖ ਜੀਵਨ ਜਾਂਚ ਦੇ ਕਈ ਨੁਕਤੇ ਗੁਰੂ ਘਰ ਦੀ ਸੰਗਤ ਵਿਸਥਾਰ ਨਾਲ ਸਾਂਝੇ ਕੀਤੇ। ਉਨ੍ਹਾ ਇਸ ਮੌਕੇ ਕਿਹਾ ਕਿ ਕਿਸੇ ਇੱਕ ਵਿਅਕਤੀ ਦੇ ਗਲਤ ਕਿਰਦਾਰ ਕਰਕੇ ਸਮੁੱਚੀਆਂ ਸੰਸਥਾਵਾ ਅਤੇ ਸੰਪਰਦਾਵਾਂ ਨੂੰ ਨਿੰਦਣਾ ਠੀਕ ਨਹੀ । ਉਨ੍ਹਾ ਉਦਾਸੀ ਅਤੇ ਨਿਰਮਲ ਸੰਤਾਂ ਦੇ ਵਡਮੁੱਲੇ ਯੋਗਦਾਨ ਦਾ ਵਰਣਨ ਵੀ ਕੀਤਾ ਅਤੇ ਪ੍ਰੋਫੈਸਰ ਬੋਲੀਨਾ ਨੇ ਡੇਢ ਸਦੀ ਤੋਂ ਵਧ ਸਮੇ ਤੋਂ ਪ੍ਰਵਾਹਿਤ ਚਾਹ ਵਾਲੇ ਮਹਾਂਪੁਰਸ਼ਾ ਦੀ ਸੰਪਰਦਾਇ ਬਾਰੇ ਲਿਖੀ ਪੁਸਤਕ ” ਸੰਤਨ ਸੰਗਿ ” ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਲਈ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਭੇਂਟ ਕੀਤੀ । ਪ੍ਰਬੰਧਕਾਂ ਵਲੋਂ ਪ੍ਰੋਫੈਸਰ ਬੋਲੀਨਾ ਨੁੰ ਸਿਰੋਪਾਓ ਭੇਂਟ ਕੀਤਾ ਗਿਆ ।ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਲਖਵੀਰ ਸਿੰਘ ਔਜਲਾ, ਰਣਧੀਰ ਸਿੰਘ ਧੀਰਾ, ਬਲਵੰਤ ਸਿੰਘ ਵਿਰਕ, ਹਰਜਿੰਦਰ ਸਿੰਘ ਬੋਲੀਨਾ, ਗੁਰਪਾਲ ਸਿੰਘ ਔਜਲਾ, ਜਰਨੈਲ ਸਿੰਘ ਸਮਰਾ, ਸੁਰਿੰਦਰ ਸਿੰਘ ਢੱਡਾ, ਅਵਤਾਰ ਸਿੰਘ, ਦਵਿੰਦਰ ਸਿੰਘ, ਕਸ਼ਮੀਰਾ ਸਿੰਘ ਅਟਵਾਲ, ਹਰਦੀਪ ਸਿੰਘ, ਅਤੇ ਸਤਵੰਤ ਸਿੰਘ ਢਿਲੋਂ ਆਦਿ ਵੀ ਹਾਜਰ ਸਨ।

Be the first to comment

Leave a Reply