ਪੰਜਾਬਣਾਂ ਨੇ ਗਿੱਧੇ ਦੀ ਤਾਲ ਤੇ ਮਨਾਇਆ ਤੀਆਂ ਦਾ ਤਿਉਹਾਰ

ਰੋਮ ਇਟਲੀ – ਕਦੀ ਸਮਾਂ ਸੀ ਕਿ ਸਾਉਣ ਦੇ ਮਹੀਨੇ ਨੂੰ ਹਰ ਪੰਜਾਬਣ ਬਹੁਤ ਹੀ ਬੇਸਬਰੀ ਨਾਲ ਉਡੀਕ ਦੀ ਸੀ ਕਿਉਂ ਕਿ ਜਿੱਥੇ ਇਸ ਮਹੀਨੇ ਸੱਜ ਵਿਆਹੀਆਂ ਮੁਟਿਆਰਾਂ ਨੂੰ ਪੇਕੇ ਰਹਿਣ ਦਾ ਮੌਕਾ ਮਿਲਦਾ ਉੱਥੇ ਹੀ ਇਸ ਮਹੀਨੇ ਕੁਆਰੀਆਂ ਤੇ ਵਿਆਹੀਆਂ ਮੁਟਿਆਰਾਂ ਵੀ ਰੱਜ ਕੇ ਹੱਸਣ-ਖੇਡਣ ਤੇ ਨੱਚਣ ਦਾ ਮੌਕਾ ਮਿਲਦਾ ਸੀ । ਸਾਉਣ ਵਿੱਚ ਹੀ ਤੀਆਂ ਦਾ ਤਿਉਹਾਰ ਹੁੰਦਾ ਸੀ ਜਿਹੜਾ ਕਿ ਮੁਟਿਆਰਾ ਵੱਲੋਂ ਬਹੁਤ ਹੀ ਚਾਵਾਂ ਨਾਲ ਮਨਾਇਆ ਜਾਂਦਾ ।ਬੇਸ਼ੱਕ ਹੁਣ ਤੀਆਂ ਦੇ ਤਿਉਹਾਰ ਨੂੰ ਪੱਛਮੀ ਸੱਭਿਅਤਾ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪਰ ਇਸ ਦੇ ਬਾਵਜੂਦ ਅੱਜ ਵੀ ਕੁਝ ਪੰਜਾਬਣਾਂ ਅਜਿਹੀਆਂ ਹਨ ਜਿਹੜੀਆਂ ਕਿ ਦੁਨੀਆਂ ਦੇ ਜਿਸ ਮਰਜੀ ਕੋਨੇ ਵਿੱਚ ਰਹਿਣ ਪਰ ਤੀਆਂ ਦੇ ਤਿਉਹਾਰ ਨੂੰ ਮਨਾਉਣਾ ਨਹੀਂ ਭੁੱਲਦੀਆਂ ਅਜਿਹੀਆਂ ਹੀ ਪੰਜਾਬਣਾ ਨੇ ਇਟਲੀ ਦੇ ਸ਼ਹਿਰ ਸਬਾਊਦੀਆ(ਲਾਤੀਨਾ)ਵਿਖੇ ਤੀਆਂ ਦਾ ਤਿਉਹਾਰ ਅਜਿਹੀ ਹੀ ਧੂਮ-ਧਾਮ ਨਾਲ ਮਨਾਇਆ ਕਿ ਗਿੱਧੇ ਦੀ ਧਮਕ ਨਾਲ ਇਟਲੀ ਦੀ ਧਰਤੀ ਹਿਲਾ ਦਿੱਤੀ।ਜਿਸ ਤਰ੍ਹਾਂ ਭਾਰਤ ਵਿੱਚ ਸਾਉਣ ਦੇ ਮਹੀਨੇ ਵਿੱਚ ਮੁਟਿਆਰਾਂ ਵੱਲੋਂ ਤੀਆਂ ਦੇ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ ਉਸੇ ਹੀ ਤਰ੍ਹਾਂ ਇਟਲੀ ਵਿੱਚ ਪੰਜਾਬੀ ਮੁਟਿਆਰਾਂ ਅਤੇ ਬੱਚਿਆਂ ਵੱਲੋਂ ਪਿਛਲੇ ਪਿਛੋਕੜ ਦੇ ਸੱਭਿਆਚਾਰ ਦੀ ਬਾਤ ਪਾਉਂਦਿਆ ਪੇਂਡੂ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਪੇਸ਼ ਕੀਤਾ ਗਿਆ।ਸਟੇਜ ਨੂੰ ਪੇਂਡੂ ਸੱਭਿਆਚਾਰ ਵਿੱਚ ਰੰਗਦਿਆਂ ਮੁਟਿਆਰਾਂ ਨੇ ਬੋਲੀਆਂ ਪਾਕੇ ਪ੍ਰੋਗਰਾਮ ਦੀ ਆਰੰਭਤਾ ਕੀਤੀ।ਫਿਰ ਕੀ ਸੀ ਇਹ ਪ੍ਰੋਗਰਾਮ ਬੋਲੀਆਂ ਅਤੇ ਗਿੱਧੇ ਦੀ ਧਮਕ ਨਾਲ ਅਜਿਹਾ ਰੰਗੀਲਾ ਬਣਿਆ ਕਿ ਕਾਬਲੇ ਤਾਰੀਫ਼ ਸੀ ਇੰਝ ਪ੍ਰਤੀਕ ਹੁੰਦਾ ਸੀ ਕਿ ਇਹ ਇਟਲੀ ਨਹੀਂ ਸਗੋ ਪੰਜਾਬ ਦੇ ਹੀ ਕਿਸੇ ਪਿੰਡ ਦਾ ਪ੍ਰੋਗਰਾਮ ਹੈ।ਪੰਜਾਬੀ ਮੁਟਿਆਰਾ ਵੱਲੋਂ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆਂ Ḕਤੇ ਸੋਲੋ ਪਰਫਾਰਮੈਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ।ਨੰਨੇ-ਮੁੰਨੇ ਬੱਚਿਆਂ ਵੱਲੋਂ ਵੀ ਪੰਜਾਬੀ ਗੀਤਾਂ Ḕਤੇ ਦਿਲ ਟੁੰਬਣ ਵਾਲੀ ਪੇਸ਼ਕਾਰੀ ਕੀਤੀ ਗਈ।ਤੀਆਂ ਦੇ ਤਿਉਹਾਰ ਸੰਬਧੀ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਉਣ ਹਰਜੀਤ ਕੌਰ ਤੇ ਸਾਥਣਾਂ ਨੇ ਅਹਿਮ ੋਯੋਗਦਾਨ ਪਾਇਆ