ਪੰਜਾਬੀ ਦੇ ਪ੍ਰਸਿੱਧ ਵਿਦਵਾਨ ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ ਦੀ ਕਿਤਾਬ ‘ਲੈਸਟਰ ਵਿਖੇ ਪੰਜਾਬੀਆਂ ਦੇ 66 ਸਾਲ ਇਕ ਸਮਾਜ ਵਿਗਿਆਨਕ ਅਧਿਐਨ ‘ ਦਾ ਲੋਕ ਅਰਪਣ

ਲੈਸਟਰ ਯੂ ਕੇ –  (ਹਰਜੀਤ ਸਿੰਘ ਵਿਰਕ) ਸਥਾਨਕ ਨਿਊ ਵੌਕ ਮਿਊਜੀਅਮ ਐਂਡ ਆਰਟ ਗੈਲਰੀ ਵਿਖੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ ਦੀ ਲੈਸਟਰ ਦੇ ਪੰਜਾਬੀ ਭਾਈਵਾਰੇ ਬਾਰੇ ਲਿਖੀ ਗਈ ਖੋਜ ਪੁਸਤਤ 66 ਯੀਅਰਜ਼ ਆਫ ਪੰਜਾਬੀਜ਼ ਇਨ ਲੈਸਟਰ ਏ ਸ਼ੋਸ਼ੋ ਅਨਾਲਿਟੀਕਲ ਸਟੱਡੀ (ਲੈਸਟਰ ਵਿਖੇ ਪੰਜਾਬੀਆਂ ਦੇ 66 ਸਾਲ ਇਕ ਸਮਾਜ ਵਿਗਿਆਨਕ ਅਧਿਐਨ) ਦਾ ਲੋਕ ਅਰਪਣ ਪੂਰੇ ਜੋਸ਼ੋ ਖਰੋਸ਼ ਨਾਲ ਕੀਤਾ ਗਿਆ । ਸਥਾਨਕ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਅਤੇ ਸਿਟੀ ਕੌਂਸਲ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਰੋਹ ਜਿਸ ਦੀ ਪ੍ਰਧਾਨਗੀ ਸ਼੍ਰੀ ਪਿਆਰਾ ਸਿੰਘ ਕਲੇਰ (ਡਿਪਟੀ ਲੌਰਡ ਮੇਅਰ, ਲੈਸਟਰ), ਜਸਵੰਤ ਸਿੰਘ ਗਰੇਵਾਲ (ਸਲਾਹਕਾਰ, ਵਰਲਡ ਕੈਂਸਰ ਕੇਅਰ ਯੂ ਕੇ), ਸਰੂਪ ਸਿੰਘ ਆਰਟਿਸ਼ਟ (ਐਮ ਬੀ ਈ), ਨਵਦੀਪ ਕੌਰ (ਪਰੀਜੈਂਟਰ ਅਕਾਲ ਚੈਨਲ), ਨਛੱਤਰ ਸਿੰਘ (ਸਿੱਖ ਚੈਨਲ) ਸੁਖਦੇਵ ਸਿੰਘ ਬਾਂਸਲ (ਮੁੱਖ ਸਰਪ੍ਰਸਤ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਯੂ ਕੇ) ਅਤੇ ਸਿੰਗਾਰਾ ਸਿੰਘ (ਕੋਹੇਨੂਰ ਰੇਡੀਓ, ਲੈਸਟਰ) ਨੇ ਕੀਤੀ । ਮਿਊਜੀਅਮ ਦੀ ਸਰੋਤਿਆਂ ਨਾਲ ਖਚਾਖਚ ਭਰੀ ਵਿਕਟੋਰੀਅਨ ਆਰਟ ਗੈਲਰੀ ਵਿਚ ਕਰੀਬ ਚਾਰ ਕੁ ਵਜੇ ਸ਼ੁਰੂ ਹੋਏ ਸਮਾਰੋਹ ਵਿਚ ਸੁਖਦੇਵ ਸਿੰਘ ਬਾਂਸਲ ਨੇ ਸਭਨਾ ਨੂੰ ਜੀ ਆਇਆਂ ਕਿਹਾ ਜਿਸ ਤੋਂ ਬਾਅਦ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ । ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ ਨੇ ਆਪਣੀ ਤਕਰੀਰ ਵਿਚ ਕਿਹਾ ਕਿ ਉਹਨਾਂ ਨੇ ਇਸ ਖੋਜ ਕਾਰਜ ਨੂੰ ਆਪਣੇ ਜੀਵਨ ਦੇ ਚਾਰ ਸਾਲ ਬਹੁਤ ਹੀ ਨੇਕ ਭਾਵਨਾ ਨਾਲ ਅਰਪਿਤ ਕੀਤੇ ਹਨ । ੳਹਨਾਂ ਨੇ ਆਪਣੀ ਇਸ ਖੋਜ ਦੇ ਮਕਸਦ
ਬਾਰੇ ਕਿਹਾ ਕਿ ਇਸ ਦਾ ਮੁੱਖ ਮਕਸਦ ਲੈਸਟਰ ਵਿਖੇ ਪਿਛਲੇ 66 ਸਾਲ ਦੇ ਲੰਮੇ ਅਰਸੇ ਤੋਂ ਵਸ ਰਹੇ ਪੰਜਾਬੀਆਂ ਦੇ ਜੀਵਨ ਵਿਚ ਆਏ ਉਤਰਾ ਚੜਾਅ ਦਾ ਲੇਖਾ ਜੋਖਾ ਕਰਕੇ ਅਗਲੀਆਂ ਪੀੜੀਆਂ ਨੂੰ ਸੇਧ ਦੇਣਾ ਤੇ ਇਸ ਦੇ ਨਾਲ ਹੀ ਦਿਨੋ ਦਿਨ ਵਧ ਰਹੇ ਪੀੜ੍ਹੀ ਪਾੜੇ ਨੂੰ ਘਟ ਕਰਨ ਵਾਸਤੇ ਕੋਈ ਅਜਿਹਾ ਦਸਤਾਵੇਜ਼ ਤਿਆਰ ਕਰਨਾ ਸੀ ਜੋ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜੀ ਰੱਖਣ ਵਿਚ ਸਹਾਇਕ ਹੋਵੇ । ਉਹਨਾਂ ਇਹ ਵੀ ਕਿਹਾ ਕਿ ਇਸ ਖੋਜ ਕਾਰਜ ਰਾਹੀ ਉਹਨਾਂ ਨੇ ਉਹਨਾਂ ਸਭ ਸਖਸ਼ੀਅਤਾਂ ਦਾ ਸੰਖੇਪ ਜੀਵਨੀਗਤ ਵੇਰਵਾ ਦਰਜ ਕੀਤਾ ਹੈ , ਜਿਹਨਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਵੱਡੀਆਂ ਪਰਾਪਤੀਆਂ ਕਰਕੇ ਨਵੇਂ ਦਿਸਹੱਦੇ ਸਥਾਪਿਤ ਕੀਤੇ ਇਸ ਮਕਸਦ ਨਾਲ ਦਰਜ ਕੀਤਾ ਹੈ ਤਾਂ ਕਿ ਉਹ ਸਮੁੱਚੇ ਪੰਜਾਬੀ ਭਾਈਚਾਰੇ ਵਾਸਤੇ ਪ੍ਰੇਰਣਾ ਸਰੋਤ ਬਣ ਸਕੇ । ਪੰਜਾਬੀ ਕਿਹੜੇ ਹਾਲਾਤਾਂ ਵਿਚ ਵਤਨੋਂ ਬੇਵਤਨ ਹੋਏ ਉਸ ਦਾ ਸਮੁਚਾ ਲੇਖਾ ਜੋਖਾ ਵੀ ਇਸ ਖੋਜ ਕਾਰਜ ਵਿਚ ਬਹੁਤ ਵੇਰਵੇ ਨਾਲ ਤੱਥਾਂ ਸਹਿਤ ਕੀਤਾ ਗਿਆ ਹੈ । ਇਸ ਦੇ ਨਾਲ ਹੀ ਉਹਨਾਂ ਨੇ ਖੋਜ ਕਾਰਜ ਦੌਰਾਨ ਦਰਪੇਸ਼ ਔਕੜਾਂ ਦਾ ਵੀ ਜਿਕਰ ਕੀਤਾ । ਲੈਸਟਰ ਦੇ ਡਿਪਟੀ ਮੇਅਰ ਪਿਆਰਾ ਕਲੇਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪ੍ਰੋ: ਢਿਲੋਂ ਨੇ ਇਸ ਖੋਜ ਕਾਰਜ ਰਾਹੀ ਇਕਬਹੁਤ ਵੱਡਾ ਹੰਭਲਾ ਮਾਰਿਆ ਹੈ ਜੋ ਕਿ ਸਮੁੱਚੇ ਵਿਸ਼ਵ ਦੇ ਪੰਜਾਬੀਆਂ ਦੇ ਇਤਿਹਾਸ ਵਿਚ ਪਹਿਲੀਵਾਰ ਹੈ ਤੇ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ । ਉਹਨਾਂ ਨੇ ਇਸ ਮਹਾਨ ਕਾਰਜ ਵਾਸਤੇ ਪ੍ਰੋ: ਢਿਲੋਂ ਨੂੰ ਦਿਲੀ ਮੁਬਾਰਕਵਾਦ ਦਿਤੀ ਤੇ ਨਾਲ ਹੀ ਕਿਹਾ ਪੰਜਾਬੀਆਂ ਨੂੰ ਉਹਨਾਂ ਨੇ ਇਸ ਕਾਰਜ ਰਾਹੀ ਬਹੁਤ ਵੱਡੀ ਸੇਧ ਦਿੱਤੀ ਹੈ । ਸ ਸਰੂਪ ਸਿੰਘ ਆਰਟਿਸਟ ਨੇ ਕਿਹਾ ਕਿ ਪ੍ਰੋ ਢਿੱਲੋਂ ਦੁਆਰਾ ਕੀਤਾ ਗਿਆ ਖੋਜ ਕਾਰਜ ਪੰਜਾਬੀਆਂ ਵਾਸਤੇ ਹੀ ਨਹੀਂ ਸਗੋਂ ਯੂ ਕੇ ਵਿਚ ਵਸਦੇ ਸਮੂਹ ਲੋਕਾਂ ਵਾਸਤੇ ਹੀ ਬਹੁਤ ਉਪਯੋਗੀ ਹੈ । ਉਹਨਾਂ ਦੀ ਇਸ ਖੋਜ ਤੋਂ ਪੰਜਾਬੀ ਸੱਭਿਆਚਾਰ ਬਾਰੇ
ਬਹੁਤ ਹੀ ਅਨਮੋਲ ਜਾਣਕਾਰੀ ਤੱਥਾਂ ਸਮੇਤ ਮਿਲਦੀ ਹੈ ਜੋ ਸਭਨਾ ਵਾਸਤੇ ਲਾਹੇਵੰਦ ਹੈ । ਇਸ ਮੌਕੇ ਤੇ ਨਵਦੀਪ ਕੌਰ ਨੇ ਵੀ ਸੰਬੋਧਿਨ ਕੀਤਾ ਤੇ ਕਿਹਾ ਕਿ ਪ੍ਰੋ ਢਿੱਲੋਂ ਨੇ ਇਸ ਪੁਸਤਕ ਰਾਹੀਂ ਇਕ ਵ‌ਿਲੱਖਣ ਕਾਰਜ ਕੀਤਾ ਹੈ ਜੋ ਪੰਜਾਬੀ ਭਾਈਚਾਰੇ ਵਿਚ ਕਿਸੇ ਨੇ ਪਹਿਲੀ ਵਾਰ ਕੀਤਾ ਹੈ ਤੇ ਉਹਨਾਂ ਨੇ ਇਸ ਖੋਜ ਰਾਹੀ ਇਕ ਨਵੀਂ ਪਰੰਪਰਾ ਦਾ ਅਗਾਜ਼ ਕੀਤਾ ਹੈ ਜਿਸ ਦੇ ਵਾਸਤੇ ਉਹ ਵਧਾਈ ਦੇ ਪਾਤਰ ਹਨ । ਪੁਸਤਕ ਵਿਮੋਚਨ ਸਮਾਰੋਹ ਦੇ ਇਸ ਮੌਕੇ ‘ਤੇ ਲਗਭਗ 250 ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ਜਿਹਨਾਂ ਵਿਚੋ ਸ਼੍ਰੀ ਰੇਸ਼ਮ ਸਿੰਘ ਸੰਧੂ, ਅਵਤਾਰ ਸਿੰਘ ਸਾਦਕ, ਹਰੀਦੇਵ ਦੁਸਾਂਝ, ਮੰਜਿਲਾ ਸੂਦ (ਯੂ ਕੇ ਪਹਿਲੀ ਔਰਤ ਲੌਰਡ ਮੇਅਰ), ਪ੍ਰੋ ਸੁਰਿੰਦਰ ਮੋਹਨ ਸ਼ਰਮਾ, ਪਰਵਿੰਦਰ ਜੌਹਲ, ਅਜਮੇਰ ਸਿੰਘ ਬਸਰਾ (ਪ੍ਰਧਾਨ ਗੁਰੂ ਨਾਨਕ ਗੁਰਦੁਆਰਾ ਲੈਸਟਰ), ਅਮਰੀਕ ਸਿੰਘ ਗਿੱਲ ਜਰਨਲ ਸੈਕੇਟਰੀ, ਭਾਈ ਰਣਧੀਰ ਸਿੰਘ ਸੰਭਲ, ਨਿਰਮਲ ਸਿੰਘ ਲੱਡੂ, ਦਲਜੀਤ ਸਿੰਘ ਸਹੋਤਾ, ਕੁਲਜੀਤ ਸਿੰਘ ਸਹੋਤਾ, ਕੇਬੀ ਢੀਂਡਸਾ, ਰਿਕੀ ਢੀਂਡਸਾ, ਦਲਜੀਤ ਨੀਰ, ਸੁਖਦੇਵ ਸਿੰਘ ਔਜਲਾ, ਲਾਖੀ ਮਾਹਲ, ਡਾ ਕਰਨੈਲ ਸਿੰਘ, ਹਰਭਜਨ ਸਿੰਘ ਪਲਾਹੀ, ਮੰਗਤ ਸਿੰਘ ਪਲਾਹੀ, ਸੀਤਲ ਸਿੰਘ ਗਿੱਲ, ਗੁਰਜੀਤ ਸਿੰਘ ਸਮਰਾ, ਮਨਦੀਪ ਸਿੰਘ ਚਿੱਟੀ, ਮੱਖਣ ਸਿੰਘ ਢਿੱਲੋਂ, ਅਮਰਜੀਤ ਸਿੰਘ ਭੌਰ, ਬਲਬੀਰ ਸਿੰਘ ਸਰਪੰਚ, ਕੁਲਬਿੰਦਰ ਸਿੰਘ ਰਾਏ, ਜਸਬੀਰ ਸਿੰਘ ਕੂਨਰ, ਜਸਵਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਢੇਸੀ, ਦਲਜੀਤ ਸਿੰਘ ਮਾਕਨ, ਗੁਰਮੀਤ ਸਿੰਘ ਸੰਧੂ, ਮੁਹਿੰਦਰ ਸਿੰਘ ਸੰਘਾ, ਹਰਵਿੰਦ ਸਿੰਘ ਸੈਂਹਮੀ ਤੇ ਹੋਰਨਾਂ ਸਮੇਤ ਅਨੇਕਾਂ ਪਤਵੰਤਿਆਂ ਨੇ ਹਿੱਸਾ ਲਿਆ । ਸਮਾਰੋਹ ਦੌਰਾਨ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਨੂੰ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਵਲੋਂ ਇਕ ਸ਼ਾਲ ਤੇ ਮਾਣਪੱਤਰ ਭੇਂਟ ਕਰਕੇ ਉਹਨਾਂ ਵਲੋਂ ਪੰਜਾਬੀ ਭਾਈਚਾਰੇ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ । ਮਾਤਾ ਖੀਵੀ
ਟਰੱਸਟ ਯੂ ਕੇ ਵਲੋਂ ਵੀ ਸ਼ਾਲ ਅਤੇ ਪੁਸਤਕ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਸਵੰਤ ਸਿੰਘ ਗਰੇਵਾਲ (ਸਲਾਹਕਾਰ ਵਰਲਡ ਕੈਂਸਰ ਕੇਅਰ ਯੂ ਕੇ) ਨੂੰ ਵੀ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਵਲੋਂ
ਵਿਸ਼ੇਸ਼ ਤੌਰੇ ‘ਤੇ ਸਨਮਾਨ‌ਿਤ ਕੀਤਾ ਗਿਆ । ਇਥੇ ਇਹ ਵੀ ਜਿਕਰਯੋਗ ਹੈ  ਪ੍ਰੋ ਢਿੱਲੋਂ ਦੀ ਖੋਜ ਪੁਸਤਕ ਬਾਰੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਦੀਆਂ ਬਹੁਤ ਸਾਰੀਆਂ ਕਾਪੀਆਂ ਲੋਕ ਅਰਪਣ ਤੁਰੰਤ ਬਾਅਦ ਲੋਕਾਂ ਵਿਚ ਪ੍ਰਾਪਤ ਕਰਨ ਦੀ ਦੌੜ ਲੱਗੀ ਰਹੀ । ਸਮਾਰੋਹ ਦੀ ਸਮੁੱਚੀ ਕਾਰਵਾਈ ਸ: ਜਗਜੀਤ ਸਿੰਘ ਸਹੋਤਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ । ਇਸ ਮੌਕੇ ਤੇ ਚਾਹ ਪਾਣੀ ਦਾ ਵਧੀਆ ਪ੍ਰਬੰਧ ਸਥਾਨਕ ਆਪਣਾ ਪੰਜਾਬ ਸਵੀਟ ਸੈਂਟਰ ਵਲੋਂ ਕੀਤਾ ਗਿਆ ।

Be the first to comment

Leave a Reply