ਪੰਜਾਬੀ ਨੇ ਲੰਡਨ ਵਿੱਚ ਖੇਡੀ ਜਾ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ

ਲੰਡਨ: ਭਾਰਤ ਵੱਲੋਂ ਖੇਡਦਿਆਂ ਪੰਜਾਬੀ ਨੇ ਲੰਡਨ ਵਿੱਚ ਖੇਡੀ ਜਾ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਦਵਿੰਦਰ ਸਿੰਘ ਕੰਗ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਹਿੱਸਾ ਲੈਂਦੇ ਹੋਏ ਮੋਢੇ ਦੀ ਸੱਟ ਦੇ ਬਾਵਜੂਦ 84.22 ਮੀਟਰ ਜੈਵਲਿਨ ਸੁੱਟਿਆ। ਇਸ ਨਾਲ ਉਹ ਵਿਸ਼ਵ ਅਥਲੈਟਿਕਸ ਦੇ ਫਾਈਨਲ ‘ਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ।

ਕੰਗ ‘ਤੇ 83 ਮੀਟਰ ਦੇ ਕੁਆਲੀਫਿਕੇਸ਼ਨ ਨਿਸ਼ਾਨ ਨੂੰ ਪਾਰ ਕਰਨ ਦਾ ਬਹੁਤ ਦਬਾਅ ਸੀ। ਇਸ ਕਾਰਨ ਉਹ ਪਹਿਲੇ ਰਾਊਂਡ ‘ਚ 82.22 ਮੀਟਰ ਤੇ ਦੂਜੇ ਰਾਊਂਡ ‘ਚ 82.14 ਮੀਟਰ ਹੀ ਜੈਵਲਿਨ ਸੁੱਟ ਸਕਿਆ। ਪਰ ਆਖਰੀ ਰਾਊਂਡ ‘ਚ ਉਸ ਨੇ ਪੂਰੀ ਵਾਹ ਲਾਉਂਦਿਆਂ ਮਾਰਕ ਨੂੰ ਪਾਰ ਕਰ ਇਤਿਹਾਸ ਰਚ ਦਿੱਤਾ।

ਹੁਣ ਪੰਜਾਬ ਦਾ ਇਹ 26 ਸਾਲਾ ਅਥਲੀਟ 12 ਅਗਸਤ ਨੂੰ ਫਾਈਨਲ ਖੇਡਣ ਲਈ ਮੈਦਾਨ ‘ਚ ਉਤਰੇਗਾ। ਕੰਗ ਨੇ 84.22 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟਦੇ ਹੋਏ ਫਾਈਨਲ ਰਾਊਂਡ ਦੇ ਕੁਆਲੀਫਾਇਰਜ਼ ‘ਚ 7ਵਾਂ ਸਥਾਨ ਹਾਸਲ ਕੀਤਾ ਹੈ।

Be the first to comment

Leave a Reply