ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਤੋਂ ਮੁਕਤ ਕਰਨ ਲਈ ਸ਼ੁਰੂ ਕੀਤਾ ਨਿਜੀ ਯੋਗਦਾਨ

ਪਟਿਆਲਾ: ਨਵੇਂ ਸਾਲ ਦੇ ਸ਼ੁੱਭ ਮੌਕੇ ‘ਤੇ ਜਦੋ ਨਾ ਸਵਾਰ ਸਕੀ ਸ਼ਾਹੀ ਸ਼ਹਿਰ ਦੀ ਸਰਕਾਰ ਤਾ ਯੂਨੀਵਰਸਿਟੀ ਨੂੰ ਮੌਜੂਦਾ ਵਿੱਤੀ ਸੰਕਟ ਤੋਂ ਮੁਕਤ ਕਰਨ ਲਈ ਵਾਈਸ-ਚਾਂਸਲਰ ਡਾ. ਬੀ.ਐਸ.ਘੁੰਮਣ; ਡੀਨ, ਅਕਾਦਮਿਕ ਮਾਮਲੇ, ਡਾ. ਜੀ.ਐਸ. ਬੱਤਰਾ; ਰਜਿਸਟਰਾਰ, ਡਾ. ਮਨਜੀਤ ਸਿੰਘ ਨਿੱਜਰ ਅਤੇ ਡੀਨ, ਕਾਲਜ ਵਿਕਾਸ ਕੌਂਸਲ, ਡਾ ਕੁਲਬੀਰ ਸਿੰਘ ਢਿਲੋਂ ਨੇ ਨਿਜੀਯੋਗਦਾਨ ਪਾਇਆ ਜਿਨ੍ਹਾਂ ਨੇ ਇੱਕ-ਇੱਕ ਲੱਖ ਰੁਪਏ ਦੇ ਚੈਕ ਜਮ੍ਹਾਂ ਕਰਾਏ ਅਤੇ ਆਪਣੇ ਬੈਂਕ ਖਾਤਿਆਂ ਤੋਂ ਆਟੋ-ਡੈਬਿਟ 5,000 ਰੁਪਏ ਪ੍ਰਤੀ ਮਹੀਨਾ ਕਰਵਾਉਣ ਲਈ ਆਪਣੀਸਹਿਮਤੀ ਦਿੱਤੀ।ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਲੋਕਾਂ ਕੋਲ ਗੁਹਾਰ ਪਾਉਣ ਦਾ ਇਹ ਇਕ ਨਵਾਂ ਅਧਿਆਇ ਜੁੜ ਗਿਆ ਹੈ।
ਡਾਇਰੈਕਟਰ ਮੀਡੀਆ ਸੈਂਟਰ ਪਹਿਲਾਂ ਹੀ ਆਪਣੀ ਰਿਟਾਇਰਮੈਂਟ ਦੇ ਲਾਭਾਂ ਵਿੱਚੋਂ 10 ਪ੍ਰਤੀਸ਼ਤ ਦੀ ਕਟੌਤੀ ਤੇ ਆਪਣੀ ਤਨਖਾਹ ਵਿਚੋਂ 1,500 ਰੁਪਏ ਆਟੋ-ਡੈਬਿਟ ਕਰਵਾਉਣ ਅਤੇਇਕ ਟਾਪਰ ਵਿਦਿਆਰਥੀ ਨੂੰ ਅਡਾਪਟ ਕਰਕੇ ਉਸ ਦੀ ਟਿਊਸ਼ਨ ਫੀਸ ਦੇਣ ਦੀ ਵੀ ਸਹਿਮਤੀ ਦੇ ਦਿਤੀ ਹੈ। ਡਾ. ਦਲੀਪ ਸਿੰਘ ਉੱਪਲ, ਸਾਬਕਾ ਵਿਤ ਅਫਸਰ ਅਤੇ ਡਾ. ਕਮਲੇਸ਼ਉੱਪਲ, ਸਾਬਕਾ ਪ੍ਰੋਫੈਸਰ ਅਤੇ ਮੁਖੀ, ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਨੇ ਪਹਿਲਾਂ ਹੀ ਕ੍ਰਮਵਾਰ ਇਕ ਲੱਖ ਅਤੇ 1.25 ਲੱਖ ਰੁਪਏ ਦਾਨ ਕੀਤੇ ਹਨ।ਡਾ. ਗੁਰਨਾਮ ਸਿੰਘ, ਮੁਖੀ,ਗੁਰਮਤਿ ਸੰਗੀਤ ਅਤੇ ਡਾ. ਅੰਮ੍ਰਿਤਪਾਲ ਕੌਰ, ਐਡੀਸ਼ਨਲ ਡੀਨ, ਵਿਦਿਆਰਥੀ ਭਲਾਈ (ਲਡ਼ਕੀਆਂ) ਨੇ ਵੀ ਆਪਣੀ ਤਨਖਾਹਾਂ ਵਿਚੋਂ 2000 ਰੁਪਏ ਪ੍ਰਤੀ ਮਹੀਨਾ, ਸ਼੍ਰੀ ਐਲ.ਕੇ.ਪਟੇਲ ਨੇ 500 ਰੁਪਏ ਅਤੇ ਸ਼੍ਰੀ ਕਮਲਜੀਤ ਜੱਗੀ ਨੇ 500 ਰੁਪਏ ਦਾਨ ਦਿੱਤੇ ਹਨ। ਬਹੁਤ ਸਾਰੇ ਐੱਨ.ਆਰ.ਆਈਜ਼, ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਤੋਂਇਲਾਵਾ ਬਹੁਤ ਸਾਰੇ ਅਧਿਆਪਕ ਅਤੇ ਕਰਮਚਾਰੀ ਹਨ, ਵੀ ਇਸ ਸਬੰਧ ਵਿਚ ਯੂਨੀਵਰਸਿਟੀ ਨੂੰ ਪੈਸੇ ਦਾਨ ਕਰਨ ਲਈ ਵਚਨਬੱਧ ਹਨ।ਵਾਈਸ-ਚਾਂਸਲਰ ਨੇ ਸਾਰੇ ਸਬੰਧਤ,ਵਿਸ਼ੇਸ਼ ਤੌਰ ‘ਤੇ ਪ੍ਰਾਈਵੇਟ ਕਾਲਜ ਦੇ ਪ੍ਰਬੰਧਕਾਂ ਨੂੰ ਇਸ ਚੰਗੇ ਕੰਮ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ। ਉਹ ਆਪਣੇ ਦਾਨ ਦੀ ਰਾਸ਼ੀ ਨੂੰ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਨਾਂ ਤੇ ਅਕਾਉਂਟ ਨੰ: 55081433179 ਵਿੱਚ ਆਨਲਾਈਨ ਜਮ੍ਹਾਂ ਕਰ ਸਕਦੇ ਹਨ । ਉਨਾਂ ਨੇ ਕਿਹਾ ਕਿ ਉਕਤ ਫੰਡ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਰੱਖਣਲਈ ਸਮਾਜਿਕ ਆਡਿਟ ਲਈ ਖੁੱਲ੍ਹੇ ਹੋਣਗੇ। ਇਥੇ ਇਹ ਦੱਸਣ ਯੋਗ ਹੈ ਕਿ ਪੰਜਾਬੀ ਯੂਨੀਵਰਸਟੀ ਦਾ ਅਕਾਲੀ ਸਰਕਾਰ ਵੇਲੇ ਵੀ ਇਹੋ ਹਾਲ ਰਿਹਾ ਚਾਹੇ ਇਹ ਕਿਹਾ ਜਾਂਦਾ ਸੀ ਕਿਪਟਿਆਲਾ ਨਾਲ ਵਿਤਕਰਾ ਹੋਣ ਕਰਕੇ ਯੂਨੀਵਰਸਟੀ ਨਾਲ ਵੀ ਵਿਤਕਰਾ ਕੀਤਾ ਜਾ ਰਿਹਾ

Be the first to comment

Leave a Reply