ਪੰਜਾਬੀ ‘ਵਰਸਿਟੀ ਪੰਜਾਬੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ‘ਚ ਪਾ ਰਹੀ ਯੋਗਦਾਨ : ਵੀ.ਸੀ.

ਪਟਿਆਲਾ  – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ‘ਦ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਸ਼੍ਰੀ ਹਰੀਸ਼ ਖਰੇ ਅਤੇ ਇਨਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕੋਮਨੀਕੇਸ਼ਨ ਦੇ ਡਾਇਰੈਕਟਰ ਡਾ. ਪ੍ਰਮੋਦ ਕੁਮਾਰ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐਸ. ਘੁੰਮਣ ਨਾਲ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ। ਵਿਭਾਗ ਦੇ ਮੁਖੀ ਡ. ਗੁਰਮੀਤ ਸਿੰਘ ਜੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਵਿਭਾਗ ਦੇ ਟੀਚੇ ਅਤੇ ਪ੍ਰਾਪਤੀਆ ਤੋਂ ਜਾਣੂ ਕਰਵਾਇਆ।

ਉਹਨਾਂ ਨੇ ਦੱਸਿਆ ਕਿ ਇਹ ਵਿਭਾਗ ਸੰਸਾਰ ਦਾ ਦੂਜਾ ਅਤੇ ਏਸ਼ੀਆ ਦਾ ਇਕੋ ਇਕ ਅਜਿਹਾ ਵਿਭਾਗ ਹੈ ਜਿੱਥੇ ਸਾਰੇ ਧਰਮਾਂ ਦੀ ਪੜ੍ਹਾਈ ਇਕੋ ਛੱਤ ਹੇਠ ਕਰਵਾਈ ਜਾਂਦੀ ਹੈ।
ਉਹਨਾਂ ਨੇ ਦੱਸਿਆ ਕਿ ਵਿਭਾਗ ਵਿਚ ਐਮ.ਏ. ਧਰਮ ਅਧਿਐਨ, ਐਮ.ਏ. ਸਿੱਖ ਅਧਿਐਨ ਅਤੇ ਐਮ.ਫਿਲ., ਪੀਐਚ.ਡੀ. ਧਰਮ ਅਧਿਐਨ ਵਿਸ਼ਿਆਂ ਵਿਚ ਕਰਵਾਈ ਜਾਂਦੀ ਹੈ।ਧਰਮ ਅਧਿਐਨ ਦੇ ਨਾਲ-ਨਾਲ ਵਿਭਾਗ ਵਲੋਂ ਖੋਜ ਕਾਰਜ ਵੀ ਕੀਤੇ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਵਿਭਾਗ ਵਿਚ ਲਗਭਗ 20,000 ਦੇ ਕਰੀਬ ਕਿਤਾਬਾਂ ਅਤੇ ਰਸਾਲਿਆਂ ਨਾਲ ਲੈੱਸ ਲਾਇਬ੍ਰੇਰੀ ਹੈ।ਵਿਭਾਗ ਵਲੋਂ ਅੰਤਰਰਾਸ਼ਟਰੀ ਪੱਧਰ ਦਾ ਜਰਨਲ ਵੀ ਪ੍ਰਕਾਸ਼ਿਤ ਕਰਵਾਇਆ ਜਾਂਦਾ ਹੈ।ਇਸ ਵਿਭਾਗ ਵਿਚ ਅਕਾਦਮਿਕ ਪੱਧਰ ਤੋਂ ਇਲਾਵਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਵਿਵਹਾਰਿਕ ਜੀਵਨ ਅਤੇ ਆਚਰਣਿਕ ਪੱਧਰ ਨੂੰ ਨੈਤਿਕਤਾ ਦੀ ਕਸੌਟੀ ਤੇ ਪਰਖ ਕੇ ਇਕ ਆਦਰਸ਼ ਮਨੁੱਖ ਦੀ ਸਿਰਜਣਾ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਅਜਿਹੇ ਵਿਦਵਾਨਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ ਜਿਨ੍ਹਾਂ ਨੇ ਸਮਾਜ ਸੇਵਾ ਜਾਂ ਧਾਰਮਿਕ ਖੋਜ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਉਹਨਾਂ ਨੇ ਇਸ ਗੱਲ ਬਾਰੇ ਵਿਸ਼ੇਸ਼ ਰੂਪ ਵਿਚ ਜਾਣੂ ਕਰਵਾÀਂਦਿਆ ਕਿਹਾ ਕਿ ਇਹਨਾਂ ਸਾਰੇ ਧਰਮਾਂ ਦੇ ਇਕੱਠੇ ਹੁੰਦਿਆ ਹੋਇਆ ਕਦੇ ਵੀ ਧਾਰਮਿਕ ਪੱਧਰ ‘ਤੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਪੈਦਾ ਨਹੀਂ ਹੋਇਆ।
ਵਾਈਸ ਚਾਂਸਲਰ ਬੀ. ਅੇਸ਼. ਘੁੰਮਣ ਨੇ ਆਏ ਵਿਦਵਾਨਾਂ ਨੂੰ ਵਿਭਾਗ ਦੀ ਇਮਾਰਤ ਨੂੰ ਦਿਖਾਉਂਦੇ ਹੋਏ ਇਸ ਦੀ ਬਣਤਰ ਵਿਸ਼ੇਸ਼ ਬਾਰੇ ਜਾਣਕਾਰੀ ਦਿਤੀ।ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਇਹ ਵਿਭਾਗ ਯੂਨੀਵਰਸਿਟੀ ਦੇ ਇਸ ਵਿਲੱਖਣ ਟੀਚੇ ਦਾ ਅਹਿਮ ਹਿੱਸਾ ਹੈ। ਉਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਜਿੱਥੇ ਹਾਰਦਿਕ ਧੰਨਵਾਦ ਕੀਤਾ।

Be the first to comment

Leave a Reply