ਪੰਜਾਬੀ ਵਿਰਾਸਤ ਵਲੋ ਕਰਵਾਇਆ ਗਿਆ ਚੋਥਾ ਵਿਰਾਸਤ ਮੇਲਾ ।

ਮੈਲਬੋਰਨ  – ਪੰਜਾਬੀ ਵਿਰਾਸਤ ਐਸੋਸ਼ੀਏਸਨ ਦੇ ਸਰਪ੍ਰਸਤ ਜਗਤਾਰ ਸਿੰਘ ਨਾਗਰੀ,ਨਰੇਸ਼ ਸ਼ਰਮਾ,ਚੈਅਰਮੈਨ ਬਲਰਾਜ ਸਿੰਘ ਬਾਠ,ਧਾਮੀ ਜਟਾਣਾ, ,ਸਰਵਨ ਰੰਧਾਵਾ,ਮਾਸਟਰ ਮਨਜੀਤ ਸਿੰਘ ਤੇ ਸੇਵਕ ਸਿੰਘ ਦੇ ਸਾਂਝੇ ਯਤਨਾਂ ਅਤੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਚੋਥਾ ਵਿਰਾਸਤੀ ਮੇਲਾ ਮੁਰੇ ਬਿਰਜ ਦੱਖਣੀ ਆਸਟ੍ਰੇਲੀਆ ਵਿਖੇ ਬਹੁਤ  ਆਯੋਜਿਤ ਕੀਤਾ ਗਿਆ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਰਿਵਾਰਾਂ ਨੇ ਸਮੇਤ ਸ਼ਿਰਕਤ ਕੀਤੀ। ਮੇਲੇ ਵਿੱਚ ਮੈਂਬਰ ਪਾਰਲੀਮੈਂਟ ਐਂਡਰਿਸਨ ਪੈਟਰਿਕ,ਮੈਂਬਰ ਪਾਰਲੀਮੈਂਟ ਤੁੰਗ ਨਗੋ ਤੇ ਮੇਅਰ ਬਰੈਂਟਨ ਲੀਵਸ ਨੇ ਜਿੱਥੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ  ਤੇ ਆਏ ਹੋਏ ਪਰਵਿਾਰਾਂ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਇਸ ਮੌਕੇ  ਸਥਾਨਕ ਰਾਜਨੀਤਿਕ,ਸਮਾਜਿਕ ,ਧਾਰਮਿਕ ਸਖਸ਼ੀਅਤਾਂ ਨੇ ਵੀ ਹਾਜਰੀ ਭਰੀ।  ਮੇਲੇ ਵਿੱਚ ਆਏ ਕਲਾਕਾਰਾਂ ਵਲੋ ਗੀਤ ਸੰਗੀਤ,ਗਿੱਧਾ ਭੰਗੜਾ,ਲਾਈਵ ਮਿਊਜਿਕ ਨਾਟਕ ਤੇ ਕੋਰੀਅਗਰਾਫੀ ਦੇ ਨਾਲ ਦਰਸ਼ਕਾਂ ਦਾ ਖੁਬ ਮਨੋਰੰਜਨ ਕੀਤਾ ਗਿਆ।ਇਸ ਮੌਕੇ  ਮੰਚ ਸੰਚਾਲਨ ਮੋਹਨ ਸਿੰਘ ਮਲਹਾਂਸ  ਤੇ ਮਹਿੰਗਾ ਸਿੰਘ ਸੰਘਰ ਨੇ ਸਾਂਝੇ ਰੂਪ ਵਿੱਚ ਕੀਤਾ । ਇਸ ਮੇਲੇ ਵਿੱਚ  ਬਾਗੀ ਭੰਗੂ,ਨਵੀ ਬਾਵਾ ਤੇ ਨਿਰਵੈਰ ਨੇ ਗੀਤਾਂ ਰਾਂਹੀ ਚੰਗਾ ਰੰਗ ਬੰਨਿਆ।ਭੰਗੜਾ ਅਕੈਡਮੀ ਦੀਆਂ ਲੜਕੀਆਂ ਵਲੋ ਕਲਾਸੀਕਲ ਡਾਂਸ,ਗੀਤ ਸੰਗੀਤ ਤੇ ਮੈਲਬੌਰਨ ਦੀ ਗਿੱਧਾ ਟੀਮ ਨੇ ਬੋਲੀਆਂ, ਸਿਠਣੀਆਂ ਰਾਹੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦੇ ਹੋਏ ਵੱਖ ਵੱਖ ਤਰਾਂ ਦੇ ਸਟਾਲ ਵੀ ਵਿਸ਼ੇਸ਼ ਤੌਰ ਤੇ ਲਗਾਏ ਗਏ ਸਨ।ਇਸ ਮੌਕੇ  ਬਲਵੰਤ ਸਿੰਘ ਪ੍ਰਧਾਨ,ਸਰੂਪ ਸਿੰਘ ਜੋਹਲ,ਮਿੰਟੂ ਬਰਾੜ,ਕਰਨ ਬਰਾੜ,ਡਾ ਸਵਰਨ ਸਿੰਘ,ਰੌਬੀ ਬੈਨੀਪਾਲ,ਰਵਿੰਦਰ ਸਿੰਘ ਸਰਾਭਾ,ਗਿੱਪੀ ਬਰਾੜ ਵਿਸ਼ੇਸ਼ ਤੌਰ ਤੇ ਹਾਜਰ ਸਨ।ਇਸ ਮੌਕੇ ਮੁੱਖ ਪ੍ਰਬੰਧਕ  ਜਗਤਾਰ ਸਿੰਘ ਨਾਗਰੀ ਵਲੋ ਆਏ ਹੋਏ ਪਰਿਵਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ  ਅਜਿਹੇ  ਮੇਲੇ ਨਰੋਏ ਤੇ ਸੱਭਿਅਕ ਸਮਾਜ ਦੀ ਸਿਰਜਣਾ ਕਰਨ ਵਿੱਚ ਬਹੁਤ ਹੀ ਸਹਾਈ ਸਿੱਧ ਹੋ ਰਹੇ ਹਨ। ਮੇਲਾ ਪ੍ਰਬੰਧਕਾਂ ਵਲੋਂ ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਾਸਤ ਨਾਲ ਜੁੜਨ ਦਾ ਹੋਕਾ ਦਿੰਦਾ ਵਿਰਾਸਤੀ ਮੇਲਾ ਸਮਾਪਤ ਹੋ ਗਿਆ।

Be the first to comment

Leave a Reply