ਪੰਜਾਬੀ ਸਭਿਆਚਾਰ ਅਤੇ ਬੋਲੀ ਨੂੰ ਬਾਹਰੋਂ ਨਹੀਂ, ਪੰਜਾਬੀਆਂ ਤੋਂ ਹੀ ਖਤਰਾ

ਫਰੇਜ਼ਨੋ( ਬਿਓਰੋ) ਪੰਜਾਬੀ ਸੱਭਿਆਚਾਰ ਅਤੇ ਬੋਲੀ ਵਿੱਚ ਆ ਰਹੀਆਂ ਤ੍ਰੇੜਾਂ ਦੇ ਹਵਾਲੇ ਨਾਲ ਪਿਛਲੇ ਦਿਨੀਂ, ਇੰਡੋ ਯੂ ਐਸ ਹੈਰੀਟੇਜ ਐਸੋਸੀਏਸ਼ਨ ਵਲੋਂ ਕਰਵਾਈ ਗੋਸ਼ਟੀ ਵਿੱਚ, ਬਹੁਤੇ ਬੁਲਾਰਿਆਂ ਨੇ ਇਸ ਦਾ ਠੁਣਾ ਪੰਜਾਬੀਆਂ ਦੀ ਅਲਗਰਜ਼ੀ ਸਿਰ ਭੰਨਦਿਆਂ ਭਾਈਚਾਰੇ ਵੱਲੋਂ ਆਪਣੇ ਅੰਦਰ ਝਾਤੀ ਮਾਰਨ ਦਾ ਸੱਦਾ ਦਿੱਤਾ।
ਸੇਲਮਾ ਦੇ ਅਸੋਕਾ ਹੋਟਲ ਵਿੱਚ ਕਰਵਾਏ ਇਸ ਸਮਾਗਮ ਵਿੱਚ, ਸੈਂਟਰਲ ਵੈਲੀ ਦੇ ਸੌ ਦੇ ਲਗਭਗ ਲੇਖਕਾਂ, ਕਵੀਆਂ ਅਤੇ ਉੱਦਮੀਆਂ ਨੇ ਹਿੱਸਾ ਲਿਆ।ਇਸ ਸਮਾਗਮ ਦੀ ਅਹਿਮੀਅਤ ਬਾਰੇ ਬੋਲਦਿਆਂ ਮੀਡੀਆ ਸਖਸ਼ੀਅਤ ਸਿੱਧੂ ਦਮਦਮੀ ਨੇ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਅਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ।ਉਸ ਨੇ ਕਿਹਾ ਕਿ ਸਿਰਫ ਪੰਜਾਬੀ ਹੀ ਨਹੀਂ ਬਾਕੀ ਭਾਸ਼ਾਵਾਂ ਦਾ ਸ਼ਾਬਦਿਕ ਭੰਡਾਰ ਵੀ ਸੁੰਗੜ ਰਿਹਾ ਹੈ।ਇਸ ਲਈ ਬੋਲੀ ਦਾਭਵਿੱਖ ਬੋਲਣ ਵਾਲਿਆਂ ਦੇ ਉਤਸ਼ਾਹ ਅਤੇ ਲਗਾਓ ਤੇ ਨਿਰਭਰ ਕਰਦਾ ਹੈ।
ਇਸੇ ਤੱਥ ਦੀ ਪੁਸ਼ਟੀ ਕਰਦਿਆਂ ਕਹਾਣੀਕਾਰ ਕਰਮ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਤੇ ਬੋਲੀ ਨੂੰ ਬਾਹਰੋਂ ਨਹੀਂ ਪੰਜਾਬੀਆਂ ਤੋਂ ਹੀ ਖਤਰਾ ਹੈ।ਜਿਸ ਦੀ ਪੁਸ਼ਟੀ ਵਜੋਂ ਉਸ ਨੇ ਚੜ੍ਹਦੇ ਪੰਜਾਬ ਵਿੱਚ ਪਬਲਿਕ ਸਕੂਲਾਂ ਵਿੱਚ, ਪ੍ਰਬੰਧਕਾਂ ਵੱਲੋਂ ਪੰਜਾਬੀ ਵਿੱਚ ਗੱਲਬਾਤ ਕਰਦੇ ਵਿਦਿਆਰਥੀਆਂ ਨੂੰ ਸਜ਼ਾ ਦੇਣ, ਬਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਵੀ ਪੰਜਾਬੀ ਬੋਲਣ ਲੱਗਿਆਂ ਸੰਗ ਲਗਣ ਦਾ ਹਵਾਲਾ ਦਿੱਤਾ।
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਸਕੱਤਰ ਹਰਜਿੰਦਰ ਕੰਗ ਨੇ ਆਪਣੇ ਭਾਸ਼ਨ ਵਿੱਚ ਪੰਜਾਬੀਆਂ ਦੀ ਇਸ ਅਲਗਰਜ਼ੀ ਦੀ ਪੈੜ ਨਪਦਿਆਂ ਕਿਹਾਕਿ ਪੰਜਾਬੀਆਂ ਦਾ ਇਤਿਹਾਸ ਮੁਹਿੰਮਾ ਦਾ ਇਤਿਹਾਸ ਰਿਹਾ ਹੈ ਅਤੇ ਇੰਨਾਂ ਨੂੰ ਨਿੱਠ ਕੇ ਆਪਣੇ ਸੱਭਿਆਚਾਰ ਅਤੇ ਬੋਲੀ ਬਾਰੇ ਸੋਚਣਾ ਕਦੇ ਨਸੀਬ ਨਹੀਂ ਹੋਇਆ।
ਚੀਨ ਵਿੱਚ ਅੰਗਰੇਜ਼ੀ ਦੇ ਅਧਿਆਪਕ ਰਹੇ ਜਰਨੈਲ ਸਿੰਘ ਚੰਦੀ ਨੇ ਕਿਹਾ ਕਿ ਪੰਜਾਬੀ ਦਾ ਭਵਿੱਖ ਬਹੁਤਾ ਆਸਵੰਦ ਨਹੀਂ ਹੈ ਕਿਉਂਕਿ ਹਰ ਭਾਸ਼ਾ ਦਾ ਵਿਕਾਸ ਉਸ ਨਾਲ ਜੁੜੇ ਰੁਜਗਾਰ ਨਾਲ ਹੁੰਦਾ ਹੈ।
ਸਿੱਖ ਕਾਊਂਸਲ ਦੇ ਬੁਲਾਰੇ ਪਿਸ਼ੌਰਾ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਪੰਜਾਬੀ ਸਿਰਫ ਪੰਜਾਬੀਆਂ ਦੀ ਭਾਸ਼ਾ ਨਹੀਂ ਰਹੀ, ਇਸ ਨੂੰ ਹੋਰ ਕੌਮੀਅਤਾਂ ਦੇ ਲੋਕ ਵੀ ਅਪਣਾ ਰਹੇ ਹਨ।ਕਰਦਰ ਦੇ ਸਕੂਲ ਵਿਚ ਮਕਸੀਕਨ ਵਿਦਿਆਰਥੀ ਵਲੋਂ ਪੰਜਾਬੀ ਵਿਚ ਫਸਟ ਆਉਣਾ  ਦੇ ਹਵਾਲੇ ਨਾਲ ਉਸ ਨੇ ਕਿਹਾ ਕਿ ਕੈਲੇਫੋਰਨੀਆਂ ਵਿੱਚ ਅਗਲੇ ਸ਼ੈਸ਼ਨ ਵਿੱਚ ਸਿੱਖ ਇਤਿਹਾਸ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾ ਰਿਹਾ ਹੈ।ਇਸ ਚਰਚਾ ਵਿੱਚ, Àੁੱਦਮੀ ਚਰਨਜੀਤ ਬਾਠ, ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ, ਰਾਜ ਬਰਾੜ ਨੇ ਵੀ ਲਿਆ।
ਸਮਾਗਮ ਵਿੱਚ ਹਾਜ਼ਰ ਸ਼ਾਇਰ ਅਸ਼ਰਫ ਗਿੱਲ, ਸੁੱਖੀ ਧਾਲੀਵਾਲ, ਸੰਤੋਖ ਮਿਨਹਾਸ, ਹਰਜਿੰਦਰ ਕੰਗ, ਸ਼ਾਇਰਾ ਗੁਰਿੰਦਰ ਨੱਤ ਅਤੇ ਰਮਨ ਵਿਰਕ ਨੇ ਆਪਣੀਆਂ ਕਵਿਤਾਵਾਂ ਨਾਲ ਹਾਜਰੀ ਲੁਆਈ।
ਨਾਵਲਕਾਰ ਗੁਰਦਿਆਲ ਸਿੰਘ, ਨਾਟਕਕਾਰ ਅਜਮੇਰ ਔਲਖ ਅਤੇ ਕਵੀ ਇਕਬਾਲ ਰਾਮੂਵਾਲੀਆਂ ਨੂੰ ਸਮਰਪਿਤ ਇਸ ਸਮਾਗਮ ਵਿੱਚ ਉਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।ਬੇਕਰਜਫੀਲਡ ਤੋਂ ਆਏ ਸਿਆਰਾ ਢੀਂਢਸਾ ਨੇ ਇਸ ਦੀ ਵੀਡੀਓ ਰੀਕਾਰਟਿੰਗ ਕੀਤੀ।
ਸਮਾਗਮ ਵਿੱਚ ਮੋਹਤਬਰਾਂ ਤੋਂ ਇਲਾਵਾ, ਸਭਾ ਦੇ ਨੁਮਾਇੰਇਆਂ, ਨਿੰਦੀ ਸੰਧੂ, ਸਾਧੂ ਸੰਘਾ, ਜੁਗਰਾਜ ਭੰਗੂ, ਚਰਨਜੀਤ ਬਾਠ, ਅਜਮੇਰ ਨਾਹਲ, ਸੁਖਜੀਤ ਭੁੱਲਰ, ਦੀਪ ਮਾਨ, ਭੁਪਿੰਦਰ ਔਜਲਾ, ਸੁਰਿੰਦਰ ਗੋਂਦਾਰਾ, ਅਵਤਾਰ ਗੋਂਦਾਰਾ, ਤਿਰਲੋਕ ਮਿਨਹਾਸ, ਗੁਰਨੇਕ ਰਾਏ, ਰਾਣਾ ਚਾਹਿਲ, ਨਿਰਮਲ ਧਨੌਲਾ, ਮਨਜੀਤ ਕੁਲਾਰ, ਰਣਜੀਤ ਗਿੱਲ, ਸਤਵੰਤ ਵਿਰਕ, ਅਸ਼ਰਫ ਗਿੱਲ ਨੇ ਹਿੱਸਾ ਲਿਆ ਜਿਸ ਦਾ ਸੰਚਾਲਨ ਸਾਧੂ ਸਿੰਘ ਸੰਘਾ ਨੇ ਬਾਖੂਬੀ ਕੀਤਾ।
ਹਾਜਰ ਸਰੋਤਿਆਂ ਦਾ ਧੰਨਵਾਦ ਕਰਦਿਆਂ ਸਭਾ ਦੇ ਪੈਟਰਨ ਪਿੰ ਪ੍ਰੀਤਮ ਸਿੰਘ ਨਾਹਲ ਨੇ ਭਰੋਸਾ ਦਿੱਤਾ, ਕਿ ਐਸੋਸੀਏਸ਼ਨ ਪੰਜਾਬੀ ਸਰੋਕਾਰਾਂ ਨਾਲ ਸੰਬੰਧਿਤ ਮੁੱਦਿਆਂ ਤੇ ਲਗਾਤਾਰ ਕੰਮ ਕਰਦੀ ਰਹੇਗੀ।

(ਨਾਲ ਫੋਟੋ ਵੀ ਹੈ ਜੀ ————ਅਵਤਾਰ ਗੋਂਦਾਰਾ 559 375 2589.

Be the first to comment

Leave a Reply