ਪੰਜਾਬੀ ਸਭਿਆਚਾਰ ਵਿਚ ਰੰਗੇ ਇਸ ਸਮਾਰੋਹ ਵਿਚ ਲੜਕੀਆਂ ਵਿਚਕਾਰ ਖੂਬਸੂਰਤ ਮਹਿੰਦੀ

ਮੋਹਾਲੀ : ਸਾਉਣ ਦੇ ਮਹੀਨੇ ‘ਚ  ਪੰਜਾਬ ਦੇ ਅਮੀਰ ਵਿਰਸੇ ਦਾ ਅਹਿਸਾਸ ਦਿਵਾਉਂਦਾ  ਤੀਆਂ ਦਾ ਤਿਉਹਾਰ  ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਝੰਜੇੜੀ ਕੈਂਪਸ  ਦੇ ਵਿਦਿਆਰਥੀਆਂ ਵਲੋਂ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਪੰਜਾਬੀ ਸਭਿਆਚਾਰ ਵਿਚ ਰੰਗੇ ਇਸ ਸਮਾਰੋਹ ਵਿਚ  ਲੜਕੀਆਂ ਵਿਚਕਾਰ ਖੂਬਸੂਰਤ ਮਹਿੰਦੀ, ਵਾਲ ਸਜਾਉਣ, ਰੰਗੋਲੀ ਬਣਾਉਣ ਅਤੇ ਖੂਬਸੂਰਤ ਹੱਥ ਪੈਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ।  ਇਸ ਦੇ ਨਾਲ ਹੀ ਲੜਕੀਆਂ ਵਿਚਕਾਰ ਸੰਪੂਰਨ ਪੰਜਾਬਣ ਪਹਿਰਾਵੇ ਦੇ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥਣਾਂ ਨੇ ਪੀਂਘਾਂ ਝੂਟ ਕੇ ਇਸ ਦਿਨ ਨੂੰ ਹਾਸੇ ਮਜ਼ਾਕ ਭਰੇ ਮਾਹੌਲ ਵਿਚ ਰੰਗ ਦਿਤਾ। ਇਸ ਦੇ ਇਲਾਵਾ ਕੈਂਪਸ ਵਿਚ ਖੀਰ ਅਤੇ ਮਾਲ੍ਹਪੂੜੇ  ਬਣਾ ਕੇ ਵੰਡੇ ਗਏ।ਇਸ ਮੌਕੇ ਤੇ  ਸੀ ਜੀ ਸੀ ਦੇ ਪ੍ਰੈਜ਼ੀਡੇਂਟ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਆਪਣੇ ਸਾਂਝੇ ਕਰਦੇ ਹੋਏ ਕਿਹਾ ਕਿ ਮਾਨਸੂਨ ਰੁੱਤ ਨਾਲ ਜੁੜਿਆ ਪੰਜਾਬ ਦਾ ਇਹ ਮਾਣ ਮੱਤਾ ਤੀਆਂ ਦਾ ਤਿਉਹਾਰ ਭਾਵੇਂ ਅੱਜ ਦੀ ਰੁਝੇਂਵੇ ਭਰੀ ਜਿੰਦਗੀ ‘ਚ ਅਲੋਪ ਹੋ ਰਿਹਾ ਹੈ। ਪਰ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਜੋ ਕੌਮਾਂ ਆਪਣੇ ਵਿਰਸੇ ਅਤੇ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਨਾਮ ਨਿਸ਼ਾਨ ਵੀ ਇਤਿਹਾਸ ਵਿਚੋਂ ਗੁਆਚ ਜਾਂਦਾ ਹੈ। ਉਨ੍ਹਾਂ  ਸਭ ਨੂੰ ਪੰਜਾਬੀ ਸਭਿਆਚਾਰ ਦੀ ਸੰਭਾਲ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਇਸ ਸਾਡਾ ਫਰਜ਼ ਹੈ ਕਿ ਅਸੀ ਆਪਣੇ ਅਮੀਰ ਵਿਰਸੇ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਈਏ। ਇਸ  ਦੌਰਾਨ ਵਿਦਿਆਰਥਣਾ ਨੇ ਸਟੇਜ਼ ਅਤੇ ਪੀਘ ਚੜਾਉਣ ਮੌਕੇ ਤੇ ਵਿਦਿਆਰਥਣਾਂ ਨੇ ਤੀਆਂ ਦੇ ਤਿਉਹਾਰ ਨਾਲ ਜੁੜੀਆਂ ਖ਼ੂਬਸੂਰਤ ਪੇਸ਼ਕਸਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ।

Be the first to comment

Leave a Reply