ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਨੂੰ ਫਟਕਾਰ ਲਾਉਂਦਿਆਂ ਕਿਹਾ ਹੈ ਕਿ ਹੁਣ ਸੁਖਨਾ ਲੇਕ ‘ਤੇ ਟਾਇਲਟ ਲਈ ਵੀ ਨਗਰ ਨਿਗਮ ਨੂੰ ਪੈ ਰਿਹਾ ਕਹਿਣਾ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਨੂੰ ਫਟਕਾਰ ਲਾਉਂਦਿਆਂ ਕਿਹਾ ਹੈ ਕਿ ਹੁਣ ਸੁਖਨਾ ਲੇਕ ‘ਤੇ ਟਾਇਲਟ ਲਈ ਵੀ ਨਗਰ ਨਿਗਮ ਨੂੰ ਕਹਿਣਾ ਹੈ ਰਿਹਾ ਹੈ। ਸੁਖਨਾ ਲੇਕ ‘ਤੇ ਇੰਤਜ਼ਾਮਾਂ ਦੀ ਕਮੀ ‘ਤੇ ਹਾਈਕੋਰਟ ਦੇ ਜਸਟਿਸ ਅਜੇ ਕੁਮਾਰ ਮਿੱਤਲ ਅਤੇ ਜਸਟਿਸ ਅਮਿਤ ਰਾਵਲ ਦੀ ਡਬਲ ਬੈਂਚ ਸੁਣਵਾਈ ਕਰ ਰਹੀ ਹੈ। ਮੰਗਲਵਾਰ ਨੂੰ ਸੁਣਵਾਈ ਦੌਰਾਨ ਡਬਲ ਬੈਂਚ ਨੇ ਕਿਹਾ ਕਿ ‘ਸ਼ੇਮ ਆਨ ਐੱਮ. ਸੀ. (ਨਗਰ ਨਿਗਮ) ਕਿ ਹਾਈਕੋਰਟ ਨੂੰ ਸੁਖਨਾ ਲੇਕ ‘ਤੇ ਟਾਇਲਟ ਦੀ ਵਿਵਸਥਾ ਕਰਨ ਲਈ ਵੀ ਦਖਲ ਦੇਣਾ ਪੈ ਰਿਹਾ ਹੈ। ਅਜਿਹੇ ‘ਚ ਖੁਦ ਨਗਰ ਨਿਗਮ ਵਲੋਂ ਕੰਮ ਕਰਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਵਾਟਰ ਕੂਲਰ ਤੱਕ ਲਾਉਣ ਲਈ ਐੱਮ. ਸੀ. ਨੂੰ ਸੋਚਣਾ ਪੈ ਰਿਹਾ ਹੈ। ਇਸ ‘ਤੇ ਨਿਗਮ ਨੇ ਕਿਹਾ ਕਿ 2 ਹਫਤਿਆਂ ‘ਚ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਹਾਈਕੋਰਟ ਨੇ ਕਿਹਾ ਸੀ ਕਿ ਸੁਖਨਾ ਲੇਕ ‘ਤੇ ਪੀਣ ਦਾ ਪਾਣੀ ਮੁਹੱਈਆ ਨਹੀਂ ਹੈ ਅਤੇ ਸਿਰਫ ਇਕ ਕਿਨਾਰੇ ‘ਤੇ ਹੀ ਇਸ ਦਾ ਬੰਦੋਬਸਤ ਹੈ। ਅਜਿਹੇ ‘ਚ ਵਾਟਰ ਕੂਲਰ ਲਾਉਣ ਅਤੇ ਵਧੇਰੇ ਪਖਾਨੇ ਬਣਾਉਣ ਦੀ ਸੰਭਾਵਨਾ ‘ਤੇ ਵਿਚਾਰ ਕੀਤਾ ਜਾਵੇ।

Be the first to comment

Leave a Reply