ਪੰਜਾਬ ‘ਚ ਚੱਲਣਗੀਆਂ ਇਲੈਕਟ੍ਰਿਕ ਕਾਰਾਂ ਅਤੇ ਬੱਸਾਂ – ਚੀਨੀ ਕੰਪਨੀ ਜ਼ਿਨਲੌਂਗ ਨਾਲ ਕੈਪਟਨ ਸਰਕਾਰ ਨੇ ਕੀਤੀ ਮੀਟਿੰਗ

ਚੰਡੀਗੜ੍ਹ,  : ਰਾਜ ਸਰਕਾਰ ਦੀਆਂ ਪੰਜਾਬ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਚੀਨ ਦੀ ਵੱਡੀ ਨਾਮੀ ਕੰਪਨੀ ਜ਼ਿਨਲੌਂਗ ਨੇ ਅੰਮ੍ਰਿਤਸਰ ਵਿੱਚ ਇਲੈਕਟ੍ਰਿਕ ਕਾਰਾਂ ਅਤੇ ਬੱਸਾਂ ਚਲਾਉਣ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਜਿਹੜਾ ਕਿ ਬਾਅਦ ਵਿੱਚ ਦੂਜੇ ਸਮਾਰਟ ਸ਼ਹਿਰਾਂ ਜਲੰਧਰ ਅਤੇ ਲੁਧਿਆਣਾ ਵਿੱਚ ਵੀ ਲਾਗੂ ਹੋਵੇਗਾ। ਕੰਪਨੀ ਵੱਲੋਂ ਰਾਜ ਵਿੱਚ ਇਲੈਕਟ੍ਰੀਕਲ ਵ੍ਹੀਕਲ ਮੈਨੂਫੈਕਚਰਿੰਗ ਦੀ ਸਥਾਪਨਾ ਵੀ ਪ੍ਰਸਤਾਵ ਵਿੱਚ ਸ਼ਾਮਲ ਕੀਤੀ ਗਈ।

Be the first to comment

Leave a Reply