ਪੰਜਾਬ ‘ਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੇ ਚਲਦਿਆਂ ਜਗ੍ਹਾ-ਜਗ੍ਹਾ ਹੋ ਰਹੇ ਹਨ ਸੜਕ ਹਾਦਸੇ

ਸੰਗਰੂਰ  — ਪੰਜਾਬ ‘ਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੇ ਚਲਦਿਆਂ ਜਗ੍ਹਾ-ਜਗ੍ਹਾ ਸੜਕ ਹਾਦਸੇ ਹੋ ਰਹੇ ਹਨ। ਤਾਜ਼ਾ ਮਾਮਲਾ ਭਵਾਨੀਗੜ੍ਹ ਦਾ ਹੈ, ਜਿਥੇ ਭਵਾਨੀਗੜ੍ਹ ਰੋਡ ‘ਤੇ ਇਕ ਸਕੂਲ ਬੱਸ ਨਾਲ ਵਾਹਨ ਟਕਰਾਉਣ ਕਾਰਨ 8 ਲੋਕ ਜ਼ਖਮੀ ਹੋ ਗਏ ਤੇ ਇਸ ਤੋਂ ਇਲਾਵਾ ਭਵਾਨੀਗੜ੍ਹ ਸੰਗਰੂਰ ਰੋਡ ‘ਤੇ ਫੱਗੂਵਾਲਾ ਪਿੰਡ ਨੇੜੇ ਧੁੰਦ ਕਾਰਨ ਹੋਏ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਸੰਗਰੂਰ ਰੋਡ ‘ਤੇ ਫੱਗੂਵਾਲਾ ਪਿੰਡ ‘ਚ ਸਭ ਤੋਂ ਵੱਧ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਈ ਗੱਡੀਆਂ ਬੁਰੀ ਤਰ੍ਹਾਂ ਆਪਸ ‘ਚ ਟਕਰਾ ਗਈਆਂ, ਜਿਸ ਦੇ ਚਲਦਿਆਂ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੇ ਜ਼ਖਮੀਆਂ ਨੂੰ ਭਵਾਨੀਗੜ੍ਹ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ‘ਚੋਂ 2-3 ਲੋਕਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।

 

Be the first to comment

Leave a Reply