ਪੰਜਾਬ ਟਰੱਕ ਅਪਰੇਟਰ ਯੂਨੀਅਨ ਦੀ ਪਹਿਲੀ ਮਹਾਂ ਰੋਸ ਰੈਲੀ

ਪਟਿਆਲਾ : ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਨੇ ਮੁੱਖ ਮੰਤਰੀ ਦੇ ਸ਼ਹਿਰ ‘ਚ ਪਹਿਲੀ ਵੱਡੀ ਮਹਾਂ ਰੋਸ ਰੈਲੀ ਵਿਚ  ਸੂਬੇ ਦੇ ਕੋਨੇ ਕੋਨੇ ਤੋਂ ਅਨਾਜ ਮੰਡੀ ਪਟਿਆਲਾ ਪਹੁੰਚੇ ਹਜ਼ਾਰਾਂ ਟਰੱਕ ਅਪਰੇਟਰਾਂ ਨੇ ਸਰਕਾਰ ਵੱਲੋਂ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਖਿਲਾਫ ਅੱਜ 6 ਜੁਲਾਈ ਤੇ 9 ਜੁਲਾਈ ਨੂੰ ਰਾਜ ਭਰ ਵਿਚ ਮੁਕੰਮਲ ਚੱਕਾ ਜਾਮ ਰੱਖਣ ਦਾ ਫੈਸਲਾ ਕੀਤਾ ਗਿਆ । 7 ਜੁਲਾਈ ਨੂੰ ਸਾਰੀਆਂ ਯੂਨੀਅਨਾਂ ਵਿਚ ਸ੍ਰੀ ਆਖੰਡ ਪਾਠ ਸਾਹਿਬ ਕਰਵਾਏ ਜਾਣਗੇ ਜਿਹਨਾਂ ਦੇ ਭੋਗ 9 ਜੁਲਾਈ ਨੂੰ ਪਾਏ ਜਾਣਗੇ। ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ  ਹੋਈ ‘ਟਰੱਕ ਯੂਨੀਅਨ ਬਚਾਓ ਰੋਸ ਰੈਲੀ’ ਵਿਚ  ਪਹੁੰਚੇ ਦੇਸ਼ ਦੀ ਟਰੱਕ ਅਪਰੇਟਰਾਂ ਕੌਮੀ ਜਥੇਬੰਦੀ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਚੇਅਰਮੈਨ ਕੁਲਤਾਰਨ ਸਿੰਘ ਅਟਵਾਲ ਅਤੇ ਹਿਮਾਚਲ ਇਕਾਈ ਤੋਂ ਪਹੁੰਚੇ ਬੱਦੀ ਟਰੱਕ ਯੂਨੀਅਨ ਦੇ ਸਕੱਤਰ ਕ੍ਰਿਸ਼ਨ ਸੈਣੀ ਨੇ ਵੀ ਪੰਜਾਬ ਦੇ ਟਰੱਕ ਅਪਰੇਟਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਦੋਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਇੰਡਸਟਰੀ ਲਾਬੀ ਦੇ ਦਬਾਅ ਹੇਠ ਆ ਕੇ ਦਰਾਂ ਤੈਅ ਕਰਨ ਦਾ ਅਧਿਕਾਰ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਉਹ 134 ਯੂਨੀਅਨਾਂ ਭੰਗ ਕਰਨ ਦੇ ਫੈਸਲੇ ਖਿਲਾਫ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਮੋਢੇ ਨਾਲ ਮੋਢਾ ਲਾ ਕੇ ਖੜ•ੇ ਹੋਣਗੇ ਤੇ ਸਰਕਾਰ ਨੂੰ ਅਪਰੇਟਰਾਂ ਦੇ ਸੰਘਰਸ਼ ਅੱਗੇ ਆਪਣਾ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ।

Be the first to comment

Leave a Reply