ਪੰਜਾਬ ਤੇ ਹਰਿਆਣਾ ਨੂੰ ਐੱਸ. ਵਾਈ. ਐੱਲ. ਦਾ ਮਸਲਾ ਮਿਲ ਕੇ ਹੱਲ ਕਰਨਾ ਚਾਹੀਦਾ ਹੈ – ਰਾਜਨਾਥ

ਚੰਡੀਗੜ੍ਹ —ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਨੂੰ ਐੱਸ. ਵਾਈ. ਐੱਲ. ਦਾ ਮਸਲਾ ਮਿਲ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੱਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਐੱਸ. ਵਾਈ. ਐੱਲ. ਨੂੰ ਲੈ ਕੇ ਆਖਰੀ ਫੈਸਲਾ ਪੰਜਾਬ ਦੇ ਖਿਲਾਫ ਆਉਂਦਾ ਹੈ ਤਾਂ ਇਹ ਰਾਸ਼ਟਰੀ ਮਸਲਾ ਬਣ ਜਾਵੇਗਾ।  ਇਸ ਦੌਰਾਨ ਰਾਜਨਾਥ ਨੇ ਵਾਤਾਵਰਣ ਦੇ ਹਿੱਤਾਂ ਨਾਲ ਜੁੜੇ ਪੈਰਿਸ ਸਮਝੌਤੇ ਤੋਂ ਵੱਖ ਹੋਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੂੰ ਦੁਨੀਆ ਅਤੇ ਭਾਰਤ ਲਈ ਹੈਰਾਨ ਕਰਨ ਵਾਲਾ ਦੱਸਦੇ ਹੋਏ ਕਿਹਾ ਕਿ ਇਸ ਨਾਲ ਇਹ ਸੰਦੇਸ਼ ਗਿਆ ਹੈ ਕਿ ਅਮਰੀਕਾ ਲਈ ਉਸਦੇ ਆਪਣੇ ਹਿੱਤ ਸਭ ਤੋਂ ਉਪਰ ਹਨ।

Be the first to comment

Leave a Reply