ਪੰਜਾਬ ਦੀਆਂ ਜੇਲ੍ਹਾਂ ਵਿਚ ਨਵੀਆਂ ‘ਪ੍ਰਿਜ਼ਨ ਕਾਲ ਸਿਸਟਮ’ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ

ਲੁਧਿਆਣਾ :-  ਜੇਲ੍ਹਾਂ ‘ਚੋਂ ਫੋਨ ਮਿਲਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਦੇ ਖਿਲਾਫ ਠੋਸ ਕਦਮ ਉਠਾਏ ਜਾ ਰਹੇ ਹਨ। ਫੋਨ ਮਿਲਣ ਦੀਆਂ ਘਟਨਾਵਾਂ ਨੂੰ ਲੈ ਕੇ ਜੇਲ ਵਿਚ ਵਿਸ਼ੇਸ਼ ਸਰਚ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਚੱਲਦੇ ਜੁਲਾਈ ਮਹੀਨੇ ਵਿਚ 2 ਵੱਡੀਆਂ ਸਰਚ ਮੁਹਿੰਮਾਂ ਤੋਂ ਇਲਾਵਾ ਬੈਰਕਾਂ ਵਿਚ ਚੈਕਿੰਗ ਵੀ ਜਾਰੀ ਹੈ। ਇਸ ਤੋਂ ਇਲਾਵਾ ਜੇਲ੍ਹਾਂ ਵਿਚ ਨਵੀਆਂ ‘ਪ੍ਰਿਜ਼ਨ ਕਾਲ ਸਿਸਟਮ’ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਏ. ਡੀ. ਜੀ. ਪੀ. (ਜੇਲ੍ਹ) ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਜੇਕਰ ਜੇਲ੍ਹ ਵਿਚ ਕੈਦੀਆਂ ਨੂੰ ਜੇਲ੍ਹ ਵਿ ਹੀ ਖੁੱਲ੍ਹੇ ਵਿਚ ਫੋਨ ‘ਤੇ ਆਪਣੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ ਤਾਂ ਜੇਲ੍ਹ ਵਿਚ ਫੋਨ ਮਿਲਣ ਦੀਆਂ ਘਟਨਾਵਾਂ ਘੱਟ ਹੋਣਗੀਆਂ।
ਜੇਲ੍ਹ ਸੁਪਰੀਡੈਂਟ ਐੱਸ. ਪੀ. ਖੰਨਾ ਨੇ ਦੱਸਿਆ ਕਿ ਕੈਦੀ ਪੈਸੇ ਦੇ ਕੇ ਪ੍ਰਤੀਦਿਨ ਇਨ੍ਹਾਂ ਮਸ਼ੀਨਾਂ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ 5 ਮਿੰਟਾਂ ਤੱਕ ਗੱਲਬਾਤ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਪਹਿਲਾਂ 50 ਰੁਪਏ ਜਮ੍ਹਾ ਕਰਵਾ ਕੇ ਪ੍ਰੀ-ਕਾਰਡ ਲੈਣਾ ਪਵੇਗਾ। ਜਿਹੜੇ ਕੈਦੀਆਂ ਕੋਲ ਪੈਸੇ ਨਹੀਂ ਹੋਣਗੇ, ਉਨ੍ਹਾਂ ਨੂੰ ਜੇਲ੍ਹ ਵੈਲਫੇਅਰ ਫੰਡ ਤੋਂ ਪੈਸੇ ਮੁਹੱਈਆ ਕਰਵਾਏ ਜਾਂਦੇ ਹਨ। ਖੰਨਾ ਨੇ ਕਿਹਾ ਕਿ ਜੇਕਰ ਹੁਣ ਕਿਸੇ ਕੈਦੀ ਕੋਲੋਂ ਮੋਬਾਈਲ ਫੋਨ ਮਿਲਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਸ ਨੂੰ ਹੋਰ ਜੇਲ੍ਹ ਵਿਚ ਵੀ ਸ਼ਿਫਟ ਕੀਤਾ ਜਾ ਸਕਦਾ ਹੈ।

Be the first to comment

Leave a Reply