ਪੰਜਾਬ ਦੀ ਨਿੱਜੀ ਕੇਬਲ ਕੰਪਨੀ ਤੇ ਸ਼ਿਕੰਜਾ ਕਸਣ ਦੀ ਤਿਆਰੀ

ਚੰਡੀਗੜ੍ਹ  : ਪੰਜਾਬ ਦੇ ਸਾਰੇ ਮੰਤਰੀਆਂ ਤੇ ਖਾਸਕਰ ਨਵਜੋਤ ਸਿੱਧੂ ਨੇ ਸੂਬੇ ਦੀ ਨਿੱਜੀ ਕੇਬਲ ਕੰਪਨੀ ਖਿਲਾਫ ਸ਼ਿਕੰਜਾ ਕਸਣ ਲਈ ਮੁੱਖਮੰਤਰੀ ਦੀ ਹਾਮੀ ਭਰਵਾ ਲਈ ਹੈ ਤੇ ਹੁਣ ਿੲਸ ਮਾਮਲੇ ਬਾਰੇ ਕਾਨੂੰਨੀ ਰਾਇ ਦੇਣ ਲਈ ਸੂਬੇ ਦੇ ਐਡਵੋਕੇਟ ਜਨਰਲ ਨੂੰ 10 ਦਿਨਾਂ ਚ ਰਿਪੋਰਟ ਦੇਣ ਕਈ ਕਿਹਾ ਗਿਆ ਹੈ। ਪੰਜਾਬ ਮੰਤਰੀਮੰਡਲ ਦੀ ਬੈਠਕ ਵਿੱਚ ਏਜੰਡੇ ਤੇ ਨਾਂ ਹੋਣ ਦੇ ਬਾਵਜੂਦ ਿੲਹ ਮੁੱਦਾ ਵਿਚਾਰਿਆ ਗਿਆ ਜਿਸ ਵਿੱਚ ਨਿੱਜੀ ਕੇਬਲ ਕੰਪਨੀ ਦੇ ਖਿਲਾਫ ਸ਼ਿਕੰਜਾ ਕਸਣ ਨੂੰ ਲੈਕੇ ਸਾਰਾ ਮੰਤਰੀਮੰਡਲ ਿੲੱਕਜੁਟ ਨਜਰ ਆਇਆ ਜਿਸਤੋਂ ਬਾਅਦ ਮੁੱਖਮੰਤਰੀ ਨੇ ਐਡਵੋਕੇਟ ਜਨਰਲ ਨੂੰ ਿੲਸ ਬਾਰੇ ਕਾਨੂੰਨੀ ਰਾਇ ਦੇਣ ਲਈ ਆਦੇਸ਼ ਜਾਰੀ ਕਰਦੇ ਹੋਏ 10 ਦਿਨਾਂ ਚ ਰਿਪੋਰਟ ਦੇਣ ਲਈ ਕਿਹਾ ਹੈ। ਿੲਸਦੇ ਨਾਲ ਹੀ ਸਬੰਧਿਤ ਵਿਭਾਗਾਂ ਨੂੰ ਵੀ ਨਿੱਜੀ ਕੇਬਲ ਕੰਪਨੀ ਵੱਲੋਂ ਕੀਤੀ ਨਿਯਮਾਂ ਦੀ ਅਣਦੇਖੀ ਬਾਰੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ । ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਦੀਆਂ ਜਾਂਚ ਰਿਪੋਰਟਾਂ ਵਿੱਚ ਿੲਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੀ ਿੲਸ ਿੲਕਲੌਤੀ ਨਿੱਜੀ ਕੇਬਲ ਨੈਟਵਰਕ ਕੰਪਨੀ ਵੱਲੋਂ ਸੂਬੇ ਦਾ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਵੱਡਾ ਚੂਨਾ ਲਾਇਆ ਗਿਆ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਿੲਸ ਕੇਬਲ ਕੰਪਨੀ ਵੱਲ ਕਰੀਬ 2000 ਕਰੋੜ ਦੀ ਰਕਮ ਬਕਾਇਆ ਬਣਦੀ ਹੈ ਜਿਸ ਵਾਰੇ ਕੇਂਦਰ ਵੱਲੋਂ 1100 ਨੋਟਿਸ ਭੇਜੇ ਗਏ ਸਨ । ਮਨਪ੍ਰੀਤ ਨੇ ਕਿਹਾ ਕਿ ਰੇਲਵੇ, ਪੀ.ਡਬਲਿਊ.ਡੀ. ਤੇ ਸਥਾਨਕ ਸਰਕਾਰ ਵਿਭਾਗ ਦਾ ਜੋ ਵੀ ਕੰਪਨੀ ਵੱਲ ਬਕਾਇਆ ਬਣਦਾ ਹੈ ਉਹ ਹਰ ਹਾਲ ਚ ਵਸੂਲਿਆ ਜਾਵੇਗਾ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਬਲ ਨੀਤੀ ਦੇ ਸਬੰਧ ਵਿੱਚ ਦਿੱਤੇ ਬਿਆਨ ਬਾਰੇ ਮਨਪ੍ਰੀਤ ਨੇ ਕਿਹਾ ਕਿ ਮੀਡੀਆ ਵੱਲੋਂ ਮੁੱਖਮੰਤਰੀ ਦੇ ਬਿਆਨ ਨੂੰ ਠੀਕ ਸੰਦਰਭ ਚ ਨਹੀਂ ਲਿਆ ਗਿਆ ਸੀ।

Be the first to comment

Leave a Reply