ਪੰਜਾਬ ਦੇ ਪਾਣੀਆਂ ‘ਤੇ ਮਾਰਿਆ ਡਾਕਾ – ਰਾਜਸਥਾਨ ਦੀਆਂ ਵੋਟਾਂ ਦਾ ਲਾਲਚ

ਨਵੀਂ ਦਿੱਲੀ – ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਨੇ ਇਸ ਸਾਲ ਦੇ ਸ਼ੁਰੂ ਵਿਚ ਭਾਖੜਾ ਅਤੇ ਪੌਂਗ ਡੈਮ ਦੇ ਪਾਣੀ ਨੂੰ ਰਾਜਸਥਾਨ ਵੱਲ ਮੋੜ ਦਿੱਤਾ ਸੀ।

‘ਹਫ ਪੋਸਟ’ ਦੀ ਰਿਪੋਰਟ ਅਨੁਸਾਰ ਪਾਣੀ ਉਸ ਸਮੇਂ ਛੱਡਿਆ ਗਿਆ ਸੀ ਜਦੋਂ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਕਿਸਾਨਾਂ ਨੇ ਪਾਣੀ ਦੀ ਸਮੱਸਿਆ ਨਾਲ ਜੂਝਦਿਆਂ ਘੇਰੇ ਵਿਚ ਲਿਆ ਸੀ।

ਬਿਨਾ ਸਰਕਾਰਾਂ ਦੀ ਆਗਿਆ ਤੋਂ ਛੱਡੇ ਗਏ ਪਾਣੀ ਕਾਰਨ ਇਲਜ਼ਾਮ ਲੱਗ ਰਹੇ ਹਨ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੈਂਬਰਾਂ ਦੀਆਂ ਨਿਯੁਕਤੀਆਂ ਭਾਜਪਾ ਸਰਕਾਰ ਅਧਾਰਿਤ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ। ਪਾਣੀ ਨੂੰ ਇਸ ਤਰ੍ਹਾਂ ਰਾਜਸਥਾਨ ਵੱਲ੍ਹ ਛੱਡੇ ਜਾਣ ਪਿੱਛੇ ਨੇੜੇ ਆ ਰਹੀਆਂ ਚੋਣਾਂ ਨੂੰ ਮੁੱਖ ਨਿਸ਼ਾਨਾ ਮੰਨਿਆ ਜਾ ਰਿਹਾ ਹੈ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਦਵਿੰਦਰ ਸ਼ਰਮਾ ਨੇ ਹਫਪੋਸਟ ਕੋਲ ਮੰਨਿਆ ਕਿ ਇਸ ਸਾਲ ਵਾਧੂ ਪਾਣੀ ਛੱਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਤਕਨੀਕੀ ਕਮੇਟੀ ਦੀ ਮੀਟਿੰਗ (ਟੀ.ਸੀ.ਐਮ.) ਦੁਆਰਾ ਮਨਜ਼ੂਰਸ਼ੁਦਾ ਸ਼ੇਅਰਾਂ ਦੇ ਅਨੁਸਾਰ ਸਾਰੇ ਤਿੰਨ ਰਾਜਾਂ ਨੂੰ ਪਾਣੀ ਜਾਰੀ ਕੀਤਾ ਗਿਆ ਹੈ, ਜੋ ਵੰਡ ਦੀ ਨਿਗਰਾਨੀ ਕਰਦਾ ਹੈ। ਸ਼ਰਮਾ ਨੇ ਕਿਹਾ, “ਇਸ ਸਾਲ 20 ਜੂਨ ਤੋਂ ਬਾਅਦ ਤਿੰਨੇ ਸੂਬਿਆਂ ਵਿਚ ਝੋਨੇ ਦੀ ਬਿਜਾਈ ਕਾਰਨ ਪਾਣੀ ਦੀ ਬਹੁਤ ਵੱਡੀ ਲੋੜ ਸੀ ਅਤੇ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਪਾਣੀ ਛੱਡਿਆ ਗਿਆ।