ਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ‘ਚ ਸਿੱਖਿਆ ਦੇ ਮਿਆਰ ‘ਚ ਵਾਧਾ ਕਰਨ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ

ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਗਰੀਬ ਲੋਕਾਂ ਦੇ ਵਾਸਤੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਦੇ ਪੱਧਰ ਨੂੰ ਸੁਧਾਰਨ ਲਈ ਵਚਨਬੱਧ ਹੈ। ਲਕਸ਼ਯਾ ਇੰਸਟੀਚਿਊਟਸ ਅਚੀਵਰਜ਼ ਡੇਅ 2017 ਦੇ ਐਵਾਰਡ ਦੇਣ ਲਈ ਆਯੋਜਿਤ ਕਰਵਾਏ ਗਏ ਇਕ ਸਮਾਰੋਹ ਵਿਚ ਬੋਲਦੇ ਹੋਏ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਵਿਚ ਕਮੀ ਆਉਣ ਦਾ ਰੁਦਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ।ਕੈਪਟਨ ਅਮਰਿੰਦਰ ਸਿੰਘ ਨੇ ਯੰਗ ਅਚੀਵਰਜ਼ ਐਵਾਰਡ (ਆਈ.ਆਈ.ਟੀ-ਜੇ.ਈ.ਈ ਐਡਵਾਂਸਡ 2017) ਸਰਵੇਸ਼ ਮੇਹਥਾਨੀ ਨੂੰ ਦਿੱਤਾ ਜੋ ਆਈ.ਆਈ.ਟੀ-ਜੇ.ਈ.ਈ ਦੇ ਇਮਤਿਹਾਨ ਵਿਚੋਂ ਪਹਿਲੇ ਨੰਬਰ ‘ਤੇ ਆਇਆ। ਇਸ ਵਿਦਿਆਰਥੀ ਨੂੰ ਲਕਸ਼ਯਾ ਵੱਲੋਂ 25 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ ਗਿਆ। ਇਸ ਮੌਕੇ ਹੋਰਨਾਂ ਸਫਲ ਵਿਦਿਅਰਥੀਆਂ ਨੂੰ ਵੀ ਐਵਾਰਡ ਅਤੇ ਚੈਕ ਭੇਟ ਕੀਤੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਇੰਸਟੀਚਿਊਟ ਵੱਲੋਂ ਸਮਾਜ ਵਿਚ ਆਪਣਾ ਯੋਗਦਾਨ ਪਾਉਣ ਲਈ ਨਗਦ ਐਵਾਰਡ ਦੇਣ ਦਾ ਲਿਆ ਗਿਆ ਫੈਸਲਾ ਵਧੀਆ ਹੈ।

Be the first to comment

Leave a Reply