ਪੰਜਾਬ ਨੂੰ ਉੜਦੇ ਪੰਜਾਬ ‘ਚ ਤਬਦੀਲ ਕਰਨ ਵਾਲਾ ਬਾਦਲ ਜਾਤੀ ਹਮਲੇ ਕਰਨ ਦੀ ਕੋਝੀ ਹਰਕਤ

ਜਲੰਧਰ  :- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਪਰਮਜੀਤ ਸਿੰਘ ਸਰਨਾ ਨੇ ਸੁਖਬੀਰ ਬਾਦਲ ਦੇ ਸਰਨਾ ਪਾਰਟੀ ਵਲੋਂ ਸ਼ਰਾਬ ਦੇ ਠੇਕਿਆਂ ਦੀ ਵੰਡ ‘ਚ ਨਿੱਜੀ ਫਾਇਦਾ ਚੁੱਕਣ ਦੇ ਦਾਅਵੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਬਾਦਲ ਦਲ ਦੇ ਆਗੂਆਂ ਦਾ ਨਾਰਕੋ ਟੈਸਟ ਕਰਨ ਦਾ ਸੁਝਾਅ ਦਿੱਤਾ ਹੈ, ਤਾਂ ਜੋ ਉਨ੍ਹਾਂ ਦੇ ਨਸ਼ੇ ਦੇ ਸੌਦਾਗਰਾਂ ਨਾਲ ਡੂੰਘੇ ਸਬੰਧ ਉਜਾਗਰ ਹੋ ਸਕਣ। ਉਨ੍ਹਾਂ ਕਿਹਾ ਕਿ ਬੁਰੀ ਤਰ੍ਹਾਂ ਨਾਲ ਹਾਰਿਆ ਬਾਦਲ ਦਲ ਬੁਖਲਾਹਟ ‘ਚ ਆ ਕੇ ਜਾਤੀ ਹਮਲੇ ਕਰਨ ਦੀ ਕੋਝੀ ਹਰਕਤ ਕਰ ਰਿਹਾ ਹੈ। ਸਰਨਾ ਨੇ ਦੋਸ਼ ਲਾਉਂਦਿਆਂ ਬਾਦਲ ਦੇ ਸ਼ਰਾਬ ਮਾਫੀਆ ਨਾਲ ਦਹਾਕਿਆਂ ਤੋਂ ਚਲ ਰਹੇ ਗੂੜ੍ਹੇ ਸਬੰਧਾਂ ਦਾ ਹਵਾਲਾ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਾਦਲ ਨੇ ਪਹਿਲਾਂ ਸ਼ਰਾਬ ਮਾਫੀਆ ਵਲੋਂ ਦਿੱਤੇ ਕਾਲੇ ਧਨ ਦੇ ਬਲਬੂਤੇ ਪੰਜਾਬ ‘ਚ ਸੱਤਾ ਹਾਸਿਲ ਕੀਤੀ ਤੇ ਫਿਰ ਨਸ਼ਿਆਂ ਦੇ ਦਰਿਆ ਵਹਾਅ ਕੇ ਪੰਜਾਬ ਨੂੰ ਉੜਦੇ ਪੰਜਾਬ ‘ਚ ਤਬਦੀਲ ਕਰ ਦਿੱਤਾ।  ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਜੀਵਨ ਦਾ ਇਕੋ-ਇਕ ਮਕਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਭ੍ਰਿਸ਼ਟਾਚਾਰੀ ਨਿਜ਼ਾਮ ਤੋਂ ਮੁਕਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਬਹਾਲੀ ਲਈ ਵਚਨਬੱਧ ਹਨ।

Be the first to comment

Leave a Reply