ਪੰਜਾਬ ਪੁਲਿਸ ਨੇ ਸੂਬੇ ਵਿਚ ਇਕ ਹੋਰ ਅੱਤਵਾਦੀ ਗਿਰੋਹ ਦਾ ਸਫਾਇਆ ਕੀਤਾ

ਚੰਡੀਗੜ – ਪੰਜਾਬ ਪੁਲਿਸ ਨੇ ਸੂਬੇ ਵਿਚ ਇਕ ਹੋਰ ਅੱਤਵਾਦੀ ਗਿਰੋਹ ਦਾ ਸਫਾਇਆ ਕਰ ਕੇ ਦੋ ਮਾਮਲਿਆਂ ਨੂੰ ਸੁਲਝਾ ਦਿੱਤਾ ਹੈ ਜਿਨ•ਾਂ ਵਿਚ ਡੇਰਾ ਸੱਚਾ ਸੌਦਾ ਦੇ ਇਕ ਪੈਰੋਕਾਰ ਅਤੇ ਸਾਲ 2016 ਵਿਚ ਰਾਜਸਥਾਨ ਵਿਚ ਇਕ ਵਿਵਾਦਪੂਰਨ ਧਾਰਮਕ ਉਪਦੇਸ਼ਕ ਦੇ ਮਾਰੇ ਜਾਣ ਦਾ ਮਾਮਲਾ ਸ਼ਾਮਲ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬਾ ਪੁਲਿਸ ਨੇ ਅਣਸੁਲਝੇ ਪੁਰਾਣੇ ਕੇਸਾਂ ਦੀ ਪੜਤਾਲ ਕਰਨ ਦਾ ਕਾਰਜ ਆਰੰਭਿਆ ਹੈ ਅਤੇ ਉਸ ਵੱਲੋਂ ਉਨ•ਾਂ ਸ਼ੱਕੀ ਅੱਤਵਾਦੀਆਂ ਅਤੇ ਅਪਰਾਧੀਆਂ ਵਿਰੁੱਧ ਹੱਲਾ ਬੋਲਿਆ ਗਿਆ ਹੈ ਜੋ ਪਿਛਲੇ ਸਮੇਂ ਦੌਰਾਨ ਖੁੱਲ•ੇ ਰੂਪ ਵਿਚ ਘੁੰਮ ਰਹੇ ਸਨ।
ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਇਕ ਤਾਜ਼ਾ ਕਾਰਵਾਈ ਦੌਰਾਨ ਮੰਗਲਵਾਰ ਨੂੰ ਅੰਤਰ-ਰਾਜੀ ਅੱਤਵਾਦੀ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਨਵਾਂਸ਼ਹਿਰ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲਿ•ਆਂ ਦੀ ਪੁਲਿਸ ਵੱਲੋਂ ਖੂਫੀਆ ਤਾਲਮੇਲ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ।
ਬੁਲਾਰੇ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਪਿੰਡ ਕੋਹਾਲਾ, ਪੁਲਿਸ ਥਾਣਾ ਮੱਲਾਂਵਾਲਾ ਜ਼ਿਲ•ਾ ਫਿਰੋਜ਼ਪੁਰ ਵਿਚੋਂ ਅਤੇ 25 ਸਾਲਾ ਅਵਤਾਰ ਸਿੰਘ ਉਰਫ ਪੰਮਾ ਵਾਸੀ ਕੋਹਾਲਾ ਨੂੰ ਪਿੰਡ ਭਾਣੋਲੰਗਾ ਪੁਲਿਸ ਥਾਣਾ ਸਦਰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਅਨੁਸਾਰ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਹ ਦੋਵੇਂ ਡੇਰਾ ਸੱਚਾ ਸੌਦਾ ਦੇ ਪੈਰੋਕਾਰ 31 ਸਾਲਾ ਗੁਰਦੇਵ ਸਿੰਘ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜ਼ਿਲ•ਾ ਫਰੀਦਕੋਟ ਨੂੰ ਪਿਛਲੇ ਸਾਲ 13 ਜੂਨ ਨੂੰ ਕੀਤੀ ਗਈ ਹੱਤਿਆ ਵਿਚ ਸ਼ਾਮਲ ਸਨ। ਇਹ ਦੋਵੇਂ ਬਾਬਾ ਲੱਖਾ ਸਿੰਘ ਉਰਫ ਲਖਵਿੰਦਰ ਸਿੰਘ ਉਰਫ ਪਖੰਡੀ ਬਾਬਾ ਦੀ 23 ਨਵੰਬਰ 2016 ਨੂੰ ਰਾਜਸਥਾਨ ਦੇ ਹਨੂੰਮਾਨਗੜ• ਵਿਖੇ ਹੋਈ ਹੱਤਿਆ ਵਿਚ ਵੀ ਸ਼ਾਮਲ ਸਨ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਇਨ•ਾਂ ਅੱਤਵਾਦੀਆਂ ਕੋਲੋਂ ਇਕ ਬਾਰਾਂ ਬੋਰ ਦੀ ਰਾਇਫਲ ਅਤੇ .32 ਬੋਰ ਦਾ ਰਿਵੋਲਵਰ ਬਰਾਮਦ ਕੀਤਾ ਹੈ।
ਇਨ•ਾਂ ਹੱਤਿਆਵਾਂ ਵਿਚ ਸ਼ਾਮਲ ਹੋਰ ਸ਼ੱਕੀ ਆਸ਼ੋਕ ਕੁਮਾਰ ਵੋਹਰਾ ਉਰਫ ਅਮਨਾ ਸੇਠ (26) ਪਿੰਡ ਕੋਹਾਲਾ ਹਨੇਰਾ ਦਾ ਫਾਇਦਾ ਉਠਾ ਕੇ ਬੱਚ ਕੇ ਨਿਕਲ ਗਿਆ।
ਮੁੱਢਲੀ ਜਾਂਚ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਹੋਰ ਵੀ ਵੱਖ-ਵੱਖ ਲੋਕ ਇਸ ਗਿਰੋਹ ਦੇ ਨਿਸ਼ਾਨੇ ਤੇ ਸਨ ਅਤੇ ਇਨ•ਾਂ ਸ਼ੱਕਿਆਂ ਵੱਲੋਂ ਕੁੱਝ ਹੋਰ ਲੋਕਾਂ ਦੀ ਵੀ ਪੈੜ ਨੱਪੀ ਜਾ ਰਹੀ ਸੀ ਜਿਨ•ਾਂ ‘ਤੇ ਹਮਲਾ ਕਰਨ ਦੀ ਇਨ•ਾਂ ਵੱਲੋਂ ਯੋਜਨਾ ਬਣਾਈ ਗਈ ਸੀ ਤਾਂ ਜੋ ਪੰਜਾਬ ਨੂੰ ਫਿਰਕੂ ਲੀਹ ‘ਤੇ ਵੰਡਿਆ ਜਾ ਸਕੇ।
ਬੁੱਧਵਾਰ ਸਵੇਰ ਨੂੰ ਕੀਤੀ ਗਈ ਕਾਰਵਾਈ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਇਕ ਚਿੱਟੇ ਰੰਗ ਦੀ ਸਵਿਫਟ ਕਾਰ (ਸੀ.ਐਚ 1 ਬੀ.ਜੀ 4114) ਨੂੰ ਜਬਤ ਕਰ ਲਿਆ ਜੋ ਕਿ ਗੁਰਦੇਵ ਸਿੰਘ ਅਤੇ ਬਾਬਾ ਲੱਖਾ ਸਿੰਘ ਦੀ ਹੱਤਿਆ ਲਈ ਵਰਤੀ ਗਈ ਸੀ। ਇਸ ਨੂੰ ਬੁਰਜ ਜਵਾਹਰ ਸਿੰਘ ਵਾਲਾ ਜਿਲ•ਾ ਫਰੀਦਕੋਟ ਤੋਂ ਬਰਾਮਦ ਕੀਤਾ ਗਿਆ ਹੈ। ਇਹ ਗੱਡੀ ਅਮਨਾ ਸੇਠ ਦੇ ਨਾਂ ‘ਤੇ ਰਜਿਸਟਰਡ ਹੈ ਜੋ ਕਿ ਗੋਪੀ ਦਾ ਨੇੜਲਾ ਸਾਥੀ ਹੈ। ਪੁਲਿਸ ਨੇ ਇਕ ਮਰੂਤੀ ਸਵਿਫਟ ਵੀ ਬਰਾਮਦ ਕੀਤਾ ਹੈ ਜੋ ਗੋਪੀ ਨਾਲ ਸਬੰਧਤ ਹੈ। ਇਹ ਗੱਡੀ ਉਸ ਵੱਲੋਂ ਅਪਰਾਧਿਕ ਕਾਰਵਾਈਆਂ ਲਈ ਵਰਤੀ ਜਾ ਰਹੀ ਸੀ।

Be the first to comment

Leave a Reply