ਪੰਜਾਬ ਭਾਜਪਾ ‘ਚ ਜਲਦੀ ਹੀ ਵੱਡਾ ਬਦਲਾਅ ਦੀ ਤਿਆਰੀ

ਜਲੰਧਰ  – ਪੰਜਾਬ ਭਾਜਪਾ ‘ਚ ਜਲਦੀ ਹੀ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਜਿਸ ਲਈ ਪਾਰਟੀ ਨੇ ਆਪਣੇ ਪੱਧਰ ‘ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਬਾ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਵਿਜੇ ਸਾਂਪਲਾ ਨੂੰ ਹਟਾ ਕੇ ਨਵੇਂ ਨੇਤਾ ਦੀ ਤਾਜਪੋਸ਼ੀ ਕੀਤੇ ਜਾਣ ਦੀ ਤਿਆਰੀ ਭਾਜਪਾ ਅੰਦਰ ਚੱਲ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ 15 ਅਗਸਤ ਪਿੱਛੋਂ ਵੱਡਾ ਫੇਰਬਦਲ ਕੀਤਾ ਜਾ ਰਿਹਾ ਹੈ। ਇਸੇ ਫੇਰਬਦਲ ਅਧੀਨ ਪੰਜਾਬ-ਭਾਜਪਾ ਦੇ ਪ੍ਰਧਾਨ ਦੇ ਅਹੁਦੇ ‘ਤੇ ਵੀ ਤਬਦੀਲੀ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਸੂਬਾਈ ਪ੍ਰਧਾਨ ਵਿਜੇ ਸਾਂਪਲਾ ਨੂੰ ਪਾਰਟੀ ਹਾਈਕਮਾਨ ਨੇ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਜਾਂ ਸੂਬਾਈ ਪ੍ਰਧਾਨ ਦਾ ਅਹੁਦਾ ਛੱਡਣ ਲਈ ਕਿਹਾ ਹੈ। ਸਾਂਪਲਾ ਨੇ ਸੂਬਾਈ ਪ੍ਰਧਾਨ ਦਾ ਅਹੁਦਾ ਛੱਡਣ ਬਾਰੇ ਸਹਿਮਤੀ ਦੇ ਦਿੱਤੀ ਹੈ, ਜਿਸ ਪਿੱਛੋਂ ਪਾਰਟੀ ਨੇ ਸੂਬਾਈ ਪ੍ਰਧਾਨ ਲਈ ਆਗੂਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਪਾਰਟੀ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਵਿਜੇ ਸਾਂਪਲਾ ਦੇ ਸਮੇਂ ਹੋਏ ਨੁਕਸਾਨ ਦੀ ਪੂਰਤੀ ਕਿਵੇਂ ਹੋਵੇਗੀ?
ਜਾਣਕਾਰੀ ਮਿਲੀ ਹੈ ਕਿ ਪਾਰਟੀ ਨੂੰ ਕੁਝ ਨਾਵਾਂ ਦਾ ਸੁਝਾਅ ਦਿੱਤਾ ਗਿਆ ਹੈ, ਜਿਨ੍ਹਾਂ ‘ਚ ਰਾਕੇਸ਼ ਰਾਠੌਰ, ਜੀਵਨ ਗੁਪਤਾ, ਮਨਜੀਤ ਸਿੰਘ ਰਾਏ ਅਤੇ ਅਸ਼ਵਨੀ ਸ਼ਰਮਾ ਸ਼ਾਮਿਲ ਹਨ। ਸੂਤਰਾਂ ਮੁਤਾਬਕ ਚਰਚਾ ਤਾਂ ਸ਼ਵੇਤ ਮਲਿਕ ਅਤੇ ਨਰਿੰਦਰ ਪਰਮਾਰ ਆਦਿ ਦੇ ਨਾਵਾਂ ਨੂੰ ਲੈ ਕੇ ਵੀ ਸੀ ਪਰ ਹੁਣ ਇਹ ਨਾਂ ਕੁਝ ਸਮੇਂ ਤੋਂ ਵਿਚਾਰ ਅਧੀਨ ਨਹੀਂ ਹਨ। ਕਮਲ ਸ਼ਰਮਾ ਇਸ ਅਹੁਦੇ ‘ਤੇ ਮੁੜ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਨਾਂਹ ਕਰ ਚੁੱਕੇ ਹਨ। ਪਾਰਟੀ ਨੂੰ ਹੁਣ ਇਸ ਸਮੇਂ ਅਜਿਹਾ ਨੇਤਾ ਚਾਹੀਦਾ ਹੈ ਜੋ ਪਾਰਟੀ ‘ਚ ਨਵਾਂ ਉਤਸ਼ਾਹ ਪੈਦਾ ਕਰ ਸਕੇ।

Be the first to comment

Leave a Reply