ਪੰਜਾਬ ਯੂਨੀਵਰਸਿਟੀ ਦੇ ਲੜਕਿਆਂ ਦੇ ਹੋਸਟਲ ‘ਚ ਮਾਰੀ ਰੇਡ

ਚੰਡੀਗੜ੍ਹ  : ਪੰਜਾਬ ਯੂਨੀਵਰਸਿਟੀ (ਪੀ. ਯੂ.) ‘ਚ ਸਟੂਡੈਂਟ ਕਾਊਂਸਲ ਦੀਆਂ ਚੋਣਾਂ ਕਾਰਨ ਸ਼ੁੱਕਰਵਾਰ ਤੜਕੇ 3 ਵਜੇ ਲੜਕਿਆਂ ਦੇ ਹੋਸਟਲ ਨੰਬਰ 3 ਤੇ 4 ‘ਚ ਰੇਡ ਮਾਰੀ ਗਈ। ਇਸ ਦੌਰਾਨ 25-26 ਵਿਦਿਆਰਥੀ ਰਾਊਂਡਅਪ ਕੀਤੇ ਗਏ। ਹਾਲਾਂਕਿ ਬਾਅਦ ‘ਚ ਇਨ੍ਹਾਂ ਦੀ ਵੈਰੀਫਿਕੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਸਟੂਡੈਂਟ ਕਾਊਂਸਲ ਦੀਆਂ ਚੋਣਾਂ ਦੀ ਤਰੀਕ ਐਲਾਨੀ ਨਹੀਂ ਗਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਟੂਡੈਂਟ ਕਾਊਂਸਲ ਦੀਆਂ ਚੋਣਾਂ ਆਉਂਦੀ 8 ਸਤੰਬਰ ਨੂੰ ਹੋਣਗੀਆਂ। ਪੀ. ਯੂ. ਦੇ ਹੋਸਟਲਾਂ ‘ਚ ਇਹ ਰੇਡ ਰੈਗੂਲਰ ਜਾਰੀ ਰਹੇਗੀ। ਇਸ ਸਬੰਧੀ ਚੀਫ ਸਕਿਓਰਿਟੀ ਅਫਸਰ ਅਸ਼ਵਨੀ ਕੌਲ ਨੇ ਕਿਹਾ ਕਿ ਹੋਸਟਲਾਂ ਦੀ ਰੇਡ ‘ਚ 26 ਵਿਦਿਆਰਥੀ ਰਾਊਂਡਅਪ ਕੀਤੇ ਗਏ। ਕੈਂਪਸ ‘ਚ ਆਊਟਸਾਈਡਰ ਨਾ ਵੜਨ, ਇਸ ਲਈ ਵਿਦਿਆਰਥੀਆਂ ਨੂੰ ਜ਼ੋਰ-ਸ਼ੋਰ ਨਾਲ ਸਟਿੱਕਰ ਵੰਡੇ ਜਾ ਰਹੇ ਹਨ। ਜਿਨ੍ਹਾਂ ਵਿਦਿਆਰਥੀਆਂ ਦੇ ਫੋਰ ਵ੍ਹੀਲਰਾਂ ‘ਤੇ ਸਟਿੱਕਰ ਲੱਗੇ ਹੋਣਗੇ, ਉਨ੍ਹਾਂ ਦੀਆਂ ਗੱਡੀਆਂ ਨੂੰ ਕੈਂਪਸ ‘ਚ ਆਉਣ ਦਿੱਤਾ ਜਾਏਗਾ। ਸਟਿੱਕਰ ਨਾ ਹੋਣ ਦੀ ਸੂਰਤ ‘ਚ ਵਿਦਿਆਰਥੀਆਂ ਦੀਆਂ ਗੱਡੀਆਂ ਨੂੰ ਬਾਹਰ ਹੀ ਰੋਕ ਲਿਆ ਜਾਏਗਾ, ਜਿਸ ‘ਤੇ ਉਹ ਗੱਡੀ ਪੀ. ਯੂ. ਦੀ ਪਾਰਕਿੰਗ ‘ਚ ਖੜ੍ਹੀ ਕਰਨ ਦੇ ਬਾਅਦ ਹੀ ਅੰਦਰ ਜਾ ਸਕਣਗੇ। ਜਦੋਂ ਸਾਰੇ ਵਿਦਿਆਰਥੀਆਂ ਨੂੰ ਸਟਿੱਕਰ ਦੇ ਦਿੱਤੇ ਜਾਣਗੇ ਤਾਂ ਪੀ. ਯੂ. ਮੈਨੇਜਮੈਂਟ ਵਲੋਂ ਆਊਟਸਾਈਡਰਾਂ ਨੂੰ ਅੰਦਰ ਨਾ ਆਉਣ ਦੇਣ ਲਈ ਨਿਯਮ ਹੋਰ ਸਖਤ ਕਰ ਦਿੱਤੇ ਜਾਣਗੇ।

Be the first to comment

Leave a Reply