ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਚੁਣੇ ਗਏ – ਸੁਨੀਲ ਜਾਖੜ

ਮੁਹਾਲੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਪ੍ਰਧਾਨ ਸੁਨੀਲ ਜਾਖੜ ਅੱਜ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਚੁਣੇ ਗਏ ਹਨ। ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੀ ਅੱਜ ਮੁਹਾਲੀ ਦੇ ਪੀ.ਸੀ.ਏ ਸਟੇਡੀਅਮ ਵਿੱਚ ਐਸੋਸੀਏਸ਼ਨ ਦੀ ਹੋਈ ਜਨਰਲ ਬਾਡੀ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ।
ਐਸੋਸੀਏਸ਼ਨ ਦੇ ਬੁਲਾਰੇ ਨੇ ਜਾਖੜ ਤੋਂ ਇਲਾਵਾ ਨਵੀਂ ਗਵਰਨਿੰਗ ਬਾਡੀ ਲਈ ਓਲੰਪੀਅਨ ਸ਼ੂਟਰ ਗੁਰਬੀਰ ਸਿੰਘ ਸੰਧੂ ਨੂੰ ਪ੍ਰਧਾਨ ਜਦਕਿ ਪਰਮਿੰਦਰ ਸਿੰਘ ਬਰਾੜ ਸੀਨੀਅਰ ਉਪ ਪ੍ਰਧਾਨ ਚੁਣੇ ਗਏ ਹਨ। ਪੀ.ਆਰ.ਐਸ.ਏ. ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਨਵੇਂ ਚੁਣੇ ਗਏ ਪ੍ਰਧਾਨ ਗੁਰਬੀਰ ਸਿੰਘ ਸੰਧੂ ਨੇ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ (ਐਨ.ਆਰ.ਏ.ਆਈ) ਦੇ ਪ੍ਰਧਾਨ ਰਣਇੰਦਰ ਸਿੰਘ ਵੱਲੋਂ ਸੂਬੇ ਵਿਚ ਸ਼ੂਟਿੰਗ ਨੂੰ ਵਧਾਵਾ ਦੇਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ।
ਪੀ.ਆਰ.ਐਸ.ਏ. ਦੀ ਚੁਣੀ ਗਈ ਗਵਰਨਿੰਗ ਬਾਡੀ ਦੇ ਹੋਰਨਾਂ ਮੈਂਬਰਾਂ ਵਿੱਚ ਲੈਫ਼ਟੀਨੈਂਟ ਕਰਨਲ ਜੇ.ਐਸ. ਬਰਾੜ ਨੂੰ ਉਪ ਪ੍ਰਧਾਨ, ਹਰਦੀਪ ਸਿੰਘ ਸੋਢੀ ਨੂੰ ਉਪ ਪ੍ਰਧਾਨ, ਪਵਨਪ੍ਰੀਤ ਸਿੰਘ ਢਿੱਲੋਂ ਨੂੰ ਸਕੱਤਰ ਜਨਰਲ, ਐਨ.ਐਸ. ਭੋਗਲ ਨੂੰ ਖ਼ਜ਼ਾਨਚੀ, ਜੇ.ਐਸ. ਢਿੱਲੋਂ ਨੂੰ ਸੰਯੁਕਤ ਸਕੱਤਰ ਤੇ ਸਵਰਨਜੀਤ ਕੌਰ ਨੂੰ ਸੰਯੁਕਤ ਸਕੱਤਰ ਚੁਣੇ ਗਏ ਹਨ। ਪੀ.ਆਰ.ਐਸ.ਏ. ਦੀ ਗਵਰਨਿੰਗ ਬਾਡੀ ਤੋਂ ਇਲਾਵਾ ਕਾਰਜਕਾਰੀ ਕਮੇਟੀ ਦੀ ਚੋਣ ਵੀ ਕੀਤੀ ਗਈ ਹੈ ਜਿਨ੍ਹਾਂ ਵਿਚ ਸਿਮਰਨਜੀਤ ਸਿੰਘ ਸੇਖੋਂ, ਮਨਦੀਪ ਸਿੰਘ ਗਿੱਲ, ਬਲਜੀਤ ਸਿੰਘ ਸੇਖੋਂ,ਬਿਰੇਂਦਰ ਸਿੰਘ ਬਰਾੜ, ਪਰਲਾਹਦ ਸਿੰਘ, ਹਰਕੇਸ਼ ਸਿੰਘ ਸਿੱਧੂ, ਹਰਜੋਤ ਸਿੰਘ ਗਿੱਲ, ਸ਼ਿਵ ਕਰਤਾਰ ਸਿੰਘ, ਗੁਰਿੰਦਰ ਸਿੰਘ ਗਰਚਾ, ਹਰ ਨਿਹਾਲ ਸਿੰਘ ਸਿੱਧੂ ਅਤੇ ਭੁਪਿੰਦਰ ਸਿੰਘ ਸ਼ਾਮਲ ਹਨ।

Be the first to comment

Leave a Reply