ਪੰਜਾਬ ਵਿੱਚ ਕਹਿਰ ਬਣ ਕੇ ਆਈ ਧੁੰਦ, ਹਰ ਦਿਨ ਹਾਦਸਾ

ਚੰਡੀਗੜ੍ਹ  – ਬੀਤੇ ਦਿਨ ਧੁੰਦ ਕਾਰਨ ਸੰਗਰੂਰ ਤੇ ਪਟਿਆਲ ਜ਼ਿਲ੍ਹੇ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਘਰਾਂ ਦੇ ਚਿਰਾਗ ਬੁੱਝ ਗਏ ਹਨ। ਜਾਣਕਾਰੀ ਅਨੁਸਾਰ ਪਹਿਲੇ ਹਾਦਸੇ ਵਿੱਚ ਪਿੰਡ ਮਾਜਰੀ ਦੇ ਦੋ ਨੌਜਵਾਨ ਅਹਿਮਦਗੜ੍ਹ ਤੋਂ ਵਾਪਿਸ ਪਿੰਡ ਜਾ ਰਹੇ ਸਨ ਕਿ ਸੰਘਣੀ ਧੁੰਦ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਮਹਿਤਾਬ ਪੈਲੇਸ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਕਾਲਜ ਬੱਸ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਗੁਰਵਿੰਦਰ ਸਿੰਘ (19) ਪੁੱਤਰ ਗੁਰਦਾਸ ਸਿੰਘ ਤੇ ਜਗਰਾਜ ਸਿੰਘ (17) ਪੁੱਤਰ ਗੁਰਮੁੱਖ ਸਿੰਘ ਦੀ ਮੌਤ ਹੋ ਗਈ।   ਡੀ.ਏ.ਵੀ. ਸਕੂਲ ਦੇ ਬਾਰ੍ਹਵੀਂ ਕਲਾਸ ਦੇ ਤਿੰਨ ਵਿਦਿਆਰਥੀ ਮੋਟਰਸਾਈਕਲ ’ਤੇ ਪਿੰਡ ਕੈਦੂਪੁਰ ਤੋਂ ਆ ਰਹੇ ਸੀ ਕਿ ਰਾਹ ਵਿੱਚ ਸਕੂਲ ਵੈਨ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਤਿੰਨੋਂ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਜਗਦੀਪ ਸਿੰਘ ਦੀ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਹੀ ਮੌਤ ਹੋ ਗਈ, ਜਦੋਂ ਕਿ ਭਵਨਦੀਪ ਸਿੰਘ ਤੇ ਰਮਨਦੀਪ ਸਿੰਘ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਹੈ।

Be the first to comment

Leave a Reply

Your email address will not be published.


*