ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦਿੱਤਾ ਅਸਤੀਫਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਅਸਤੀਫਾ ਦੇ ਦਿੱਤਾ ਹੈ। ਢੋਲ ਨੂੰ ਅਕਾਲੀ-ਬਜੇਪੀ ਸਰਕਾਰ ਨੇ ਚੇਅਰਮੈਨ ਬਣਾਇਆ ਸੀ। ਪਿਛਲੇ ਦਿਨਾਂ ਵਿੱਚ ਉਨ੍ਹਾਂ ‘ਤੇ ਅਸਤੀਫੇ ਦਾ ਦਬਾਅ ਸੀ ਸਰਕਾਰ ਨੇ ਗੈਰ ਰਸਮੀ ਤੌਰ ‘ਤੇ ਅਸਤੀਫਾ ਦੇਣ ਦਾ ਸੁਨੇਹਾ ਵੀ ਭੇਜਿਆ ਸੀ। ਕੱਲ੍ਹ ਵਿਜੀਲੈਂਸ ਨੇ ਬੋਰਡ ਵਿੱਚ ਚੱਲ ਰਹੀਆਂ ਬੇਨਿਯਮੀਆਂ ਦੀ ਜਾਂਚ ਵੀ ਕੀਤੀ ਸੀ। ਸੂਤਰਾਂ ਮੁਤਾਬਕ ਢੋਲ ਸਰਕਾਰ ਦੇ ਕਹਿਣ ਦੇ ਬਾਵਜੂਦ ਅਸਤੀਫਾ ਨਹੀਂ ਦੇ ਰਹੇ ਸਨ। ਇਸ ਲਈ ਵੀ ਕਾਰਵਾਈ ਕੀਤੀ ਹੋ ਸਕਦੀ ਹੈ।

Be the first to comment

Leave a Reply