ਪੰਜਾਬ ਸਪੋਰਟਸ ਕਲੱਬ ਸਿਆਟਲ ਨੇ ਕਬੱਡੀ ਕੱਪ ਜਿਤਿਆ

ਸਿਆਟਲ (ਗੁਰਚਰਨ ਸਿੰਘ ਢਿੱਲੋਂ) ਪੰਜਾਬ ਸਪੋਰਟਸ ਕਲੱਬ ਸਿਆਟਲ ਵੱਲੋਂ ਬਿਉਰੀਅਨ ਦੇ ਖੁੱਲੇ ਮੈਦਾਨ ਵਿਚ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਟੀਮ ਨੇ ਕੈਲੇਫੋਰਨੀਆ ਦੀ ਟੀਮ ਨੂੰ ਫਾਈਨਲ ਹਰਾ ਕੇ ਕਬੱਡੀ ਕੱਪ ਜਿਤਿਆ ਸਵੇਰ ਤੋਂ ਸ਼ਾਮ ਤੱਕ ਬਹੁਤ ਸ਼ਾਨਦਾਰ ਕਬੱਡੀ ਦੇ ਮੈਂਚ ਦਰਸ਼ਕਾਂ ਨੂੰ ਵੇਖਣ ਨੂੰ ਮਿਲੇ ਜਿਥੇ ਅੰਤਰਾਸਟਰੀ ਕਬੱਡੀ ਮੈਚ, ਬੱਚਿਆਂ ਦੀਆਂ ਦੌੜਾਂ ਦੇ ਸਾਕਰ ਦੇ ਮੈਂਚ, ਕੁੱਸਤੀਆਂ ਅਤੇ ਓਪਨ ਸਾਕਰ ਦੇ ਮੁਕਾਬਲਿਆਂ ਦਾ ਖੂਬ ਆਨੰਦ ਮਾਣਿਆ। ਕੁਮੈਟੇਂਟਰ ਗੁਰਜੋਤ ਸਿੰਘ ਬਰਾੜ ਤੇ ਮੱਖਣ ਅੱਲੀ ਦੇ ਚੰਗਾ ਰੰਗ ਬੰਨੀ ਰਖਿਆ। ਅੰਤਰਰਾਸਟਰੀ ਕਬੱਡੀ ਮੈਂਚਾ ਚੋ ਦੁੱਲਾ ਬੰਗਾ ਨੂੰ ਬੈਸਟ ਰੈਡਰ ਤੇ ਸੰਦੀਪ ਨੰਗਲ ਅੰਬਾ ਨੂੰ ਬੈਸਟ ਸਟਾਪਰ ਐਲਾਨਿਆ ਗਿਆ। ਇਸ ਮੌਕੇ ਟੂਰਨਾਮੈਂਟ ਦੇ ਸਪਾਂਸਰ ਦਾ ਧੰਨਵਾਦ ਕੀਤਾ  ਤੇ ਸਨਮਾਨਤ  ਵੀ ਕੀਤਾ ਗਿਆ। ਸਰੀ ਕਨੈਡਾ ਤੋਂ ਬਿਕਰ ਪਹਿਲਵਾਨ ਦਾ 74 ਸਾਲ ਦੀ ਉਮਰ ਤੋਂ ਵੱਧ ਦਰਸ਼ਨੀ ਸਰੀਰ ਵੇਖਣ ਵਾਲਾ ਸੀ। ਸੰਤੋਖ ਮੰਤੇਰ ਤੇ ਗਗਨ ਗੋਰਾਇਆ ਵਾਲੇ ਨੇ ਟੂਰਨਾਮੈਂਟ ਨੂੰ ਆਪਣੇ ਆਪਣੇ ਕੈਂਮਰੇ ਦੇ ਬੰਦ ਕੇ ਰਕੇ ਰੱਖ ਲਿਆ। ਟੂਰਨਾਮੈਂਟ ਸ਼ਾਤੀਪੁਰਨ ਢੰਗ ਨਾਲ ਨੈਪੜੇ ਚੜਿਆ ਜਿਸ ਦੀ ਦਰਸ਼ਕਾਂ ਨੇ ਸਲਾਘਾ ਕੀਤੀ। ਕੈਲੇਫੋਰਨੀਆਂ ਤੋਂ ਅਮੋਲਕ ਗਾਖਲ ਨੇ ਅਗਲੇ ਕਬੱਡੀ ਕੱਬਡੀ 17 ਸੰਤਬਰ ਨੂੰ ਯੂਨੀਅਨ ਸਿਟੀ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ।

Be the first to comment

Leave a Reply