ਪੰਜਾਬ ਸਰਕਾਰ ਦੇ ਫੈਸਲੇ ਨਾਲ ਕਿਸਾਨਾਂ ਤੇ ਹੋਰ ਵਰਗਾਂ ਨੂੰ ਵੱਡੀ ਰਾਹਤ ਮਿਲੇਗੀ- ਸਹੋਤਾ, ਗਿੱਲ ਤੇ ਘੁੰਮਣ

ਕੈਲੀਫੋਰਨੀਆ (ਬਿਊਰੋ ਸਰਵਿਸ)- ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 5 ਏਕੜ ਤੱਕ ਦੀ ਮਾਲਕੀ ਵਾਲੇ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜਾ ਤੇ ਖੁਦਕੁੱਸ਼ੀ ਪੀੜਤ ਪਰਿਵਾਰਾਂ ਦਾ ਪੂਰਾ ਕਰਜਾ ਮੁਆਫ ਕਰਨ ਦਾ ਫੈਸਲਾ ਲੈ ਕੇ ਕਿਸਾਨਾਂ ਨੂੰ ਵੱਡੀ ਰਾਹਤ ਪਹੁੰਚਾਈ ਹੈ । ਇਸ ਤੋਂ ਇਲਾਵਾ ਪੇਸ਼ ਕੀਤੇ ਬਜਟ ਵਿਚ ਖੇਤੀ ਖੇਤਰ, ਸਿੱਖਿਆ, ਸਨਅਤੀ ਖੇਤਰ, ਰੁਜ਼ਗਾਰ ਤੇ ਸ਼ਹਿਰੀ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹਨ। ਇਹ ਪ੍ਰਗਟਾਵਾ ਕਰਦਿਆਂ ਕਾਂਗਰਸ ਆਗੂਆਂ ਸ੍ਰੀ ਪਾਲ ਸਹੋਤਾ, ਸੁੱਖੀ ਘੁੰਮਣ ਤੇ ਰਾਣਾ ਗਿੱਲ ਨੇ ਕਿਹਾ ਹੈ ਕਿ ਸਰਕਾਰ ਦੇ ਫੈਸਲੇ ਨਾਲ ਗਰੀਬ ਕਿਸਾਨਾਂ ਤੇ ਸਮਾਜ ਦੇ ਹੋਰ ਵਰਗਾਂ ਨੂੰ ਵੱਡੀ ਰਾਹਤ ਮਿਲੇਗੀ। ਇਥੇ ਵਰਣਨਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਸੋਮਵਾਰ ਵਿਧਾਨ ਸਭਾ ਵਿਚ ਕਰਜਾ ਮੁਆਫੀ ਦਾ  ਐਲਾਨ ਕਰਨ ਸਮੇਂ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਕੁਲ ਤਕਰੀਬਨ 18.5 ਲੱਖ ਕਿਸਾਨਾਂ ਵਿਚੋਂ 10. 25 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ। ਆਗੂਆਂ ਨੇ ਕਿਹਾ ਹੈ ਕਿ ਕੈਪਟਨ ਵਾਅਦੇ ਤੇ ਇਰਾਦੇ ਦੇ ਪੱਕੇ ਹਨ। ਆਗੂਆਂ ਅਨੁਸਾਰ ਸਤਲੁਜ ਯਮਨਾ ਲਿੰਕ ਨਹਿਰ ਬਾਰੇ ਮੁਖ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਇਹ ਕਿਸੇ ਵੀ ਹਾਲਤ ਵਿਚ ਬਣਨ ਨਹੀਂ ਦਿੱਤੀ ਜਾਵੇਗੀ ਕਿਉਂਕਿ ਰਾਜ ਕੋਲ ਵਾਧੂ ਪਾਣੀ ਹੀ ਨਹੀਂ ਹੈ। ਮੁਖ ਮੰਤਰੀ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਮੁੱਦੇ ‘ਤੇ ਵੀ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ। ਪਿਛਲੇ ਹਫਤੇ ਇਸ ਸਬੰਧ ਵਿਚ ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਗ੍ਰਿਫਤਾਰੀ  ਨਾਲ ਕਈ ਅਹਿਮ ਖੁਲਾਸੇ ਹੋਏ ਹਨ ਤੇ ਕਈ ਪੁਲਿਸ ਅਧਿਕਾਰੀ ਤੇ ਆਗੂ ਕੁੜਿਕੀ ਵਿਚ ਫਸਣ ਦੀ ਸੰਭਾਵਨਾ ਬਣੀ ਹੈ। ਸਮਝਿਆ ਜਾਂਦਾ ਹੈ ਕਿ ਇੰਦਰਜੀਤ ਸਿੰਘ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨੇੜੇ ਸੀ। ਆਗੂਆਂ ਨੇ ਹੋਰ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਔਰਤਾਂ ਦੀਆਂ 50% ਸੀਟਾਂ ਰਾਖਵੀਆਂ ਕਰਕੇ ਇਕ ਬਹੁਤ ਹੀ ਵਧੀਆ ਕਦਮ ਚੁੱਕਿਆ ਹੈ। ਕਾਂਗਰਸੀ ਆਗੂਆਂ ਨੇ ਵਿਸ਼ਵਾਸ਼ ਪ੍ਰਗਟਾਇਆ ਹੈ ਕਿ ਕੈਪਟਨ ਪੰਜਾਬੀਆਂ ਦੀਆਂ ਆਸਾਂ ਉਪਰ ਖਰਾ ਉਤਰਨਗੇ ਤੇ ਉਹ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ। ਕਾਂਗਰਸੀ ਆਗੂਆਂ ਨੇ ਕਿਹਾ ਹੈ ਕਿ 10 ਸਾਲ ਚਮ ਦੀਆਂ ਚਲਾਉਣ ਵਾਲੇ ਅਕਾਲੀ ਆਗੂ ਨਿਰਾਸ਼ ਹਨ ਤੇ ਇਹ ਹੀ ਵਜ•ਾ ਹੈ ਕਿ ਉਨ•ਾਂ ਨੇ ਵਿਧਾਨ ਸਭਾ ਦੇ ਇਜਲਾਸ ਵਿਚ ਬਿਨਾਂ ਕਾਰਨ ਵਿਘਨ ਪਾਇਆ । ਆਗੂਆਂ ਅਨੁਸਾਰ ਕੈਪਟਨ ਸਰਕਾਰ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿਚ ਨਿਸ਼ਚਤ ਤੌਰ ‘ਤੇ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।

Be the first to comment

Leave a Reply