ਪੰਜਾਬ ਸਰਕਾਰ ਨੇ ਸਰਕਾਰੀ ਨਰਸਿੰਗ ਕਾਲਜਾਂ ਦੇ ਅਧਿਆਪਕਾਂ ਦੀ ਕੀਤੀ ਨਿਯੁਕਤੀ

ਚੰਡੀਗੜ੍ਹ –  ਪੰਜਾਬ ਸਰਕਾਰ ਨੇ ਸਰਕਾਰੀ ਨਰਸਿੰਗ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਲਈ ਅਧਿਆਪਕਾਂ ਦੀ ਨਿਯੁਕਤ ਕੀਤੀ। ਇਨ੍ਹਾਂ ਸਰਕਾਰੀ ਕਾਲਜਾਂ ਵਿਚ ਵਿਸ਼ੇਸ਼ ਤੌਰ ‘ਤੇ ਬੀ.ਐਸ.ਸੀ. (ਨਰਸਿੰਗ), ਪੋਸਟ-ਬੇਸਿਕ ਬੀ.ਐਸ.ਸੀ. ਨਰਸਿੰਗ ਕੋਰਸ ਕਰਵਾਏ ਜਾਂਦੇ ਹਨ।

ਜਾਣਕਾਰੀ ਦਿੰਦਿਆਂ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਬ੍ਰਹਮ ਮੁਹਿੰਦਰਾ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਦੁਆਰਾ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ,ਮਿਆਰੀ ਪੱਧਰ ਦੀ ਮੈਡੀਕਲ ਅਤੇ ਨਰਸਿੰਗ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਇਹ ਨਿਯੁਕਤੀਆਂ ਕੀਤਆਿਂ ਗਈਆਂ ਹਨ।ਉਨ੍ਹਾਂ ਕਿਹਾ ਕਿ ਸਰਕਾਰੀ ਨਰਸਿੰਗ ਕਾਲਜਾਂ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਰਾਜ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੁਆਰਾ ਸਿੱਧੀ ਭਰਤੀ ਲਈ 25 ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਪੋਸਟਾਂ ਵਿੱਚ ਮੈਡੀਕਲ ਸਰਜੀਕਲ, ਪੀਡੀਐਟ੍ਰਿਕ, ਕਮਿਊਨਿਟੀ ਹੈਲਥ, ਓਬੈਟੇਟਿਕਸ ਅਤੇ ਗਾਇਨੀਕੋਲੋਜੀ ਅਤੇ ਸਾਈਕਿਟਰੀ ਨਰਸਿੰਗ ਦੇ ਵਿਭਾਗਾਂ ਵਿੱਚ ਪ੍ਰੋਫ਼ੈਸਰ, ਐਸੋਸੀਏਟ ਪ੍ਰੋਫੈਸਰ, ਲੈਕਚਰਾਰ ਅਤੇ ਟਿਊਟਰ ਸ਼ਾਮਲ ਸਨ।
ਮੰਤਰੀ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਵਲੋਂ ਆਯੋਜਿਤ ਇਕ ਇੰਟਰਵਿਊ ਵਿਚ, ਇਨ੍ਹਾਂ ਅਸਾਮੀਆਂ ਲਈ ਪੰਦਰਾਂ ਉਮੀਦਵਾਰਾਂ ਦੀ ਚੋਣ ਕੀਤੀ ਗਈ। ਜਿਨ੍ਹਾਂ ਵਿਚੋਂ ਤਿੰਨ ਐਸੋਸੀਏਟ ਪ੍ਰੋਫ਼ੈਸਰ, ਚਾਰ ਲੈਕਚਰਾਰ ਅਤੇ ਅੱਠ ਟਿਊਟਰ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ।
ਸ੍ਰੀ ਮੁਹਿੰਦਰਾ ਨੇ ਕਿਹਾ ਕਿ ਇਹ ਨਿਯੁਕਤੀਆਂ ਭਾਰਤੀ ਨਰਸਿੰਗ ਕੌਂਸਲ ਦੀਆਂ ਹਦਾਇਤਾਂ ਪੂਰੀਆਂ ਕਰਨ ਅਤੇ ਰਾਜ ਨਰਸਿੰਗ ਸੰਸਥਾਵਾਂ ਵਿਚ ਮਿਆਰੀ ਸਿੱਖਿਆ ਦੇ ਪੱਧਰ ਨੂੰ ਵਧਾਉਣ ਵਿਚ ਮਦਦ ਕਰੇਗੀ।ਇਸ ਤੋਂ ਪਹਿਲਾਂ, ਭਾਰਤੀ ਨਰਸਿੰਗ ਕੌਂਸਲ ਨੇ ਇਨ੍ਹਾਂ ਕਾਲਜਾਂ ਨੂੰ ਉਪਰੋਕਤ ਕੋਰਸਾਂ ਲਈ ਸ਼ਰਤੀਆ ਪ੍ਰਵਾਨਗੀ ਦਿੱਤਾ ਸੀ। ਇਨ੍ਹਾਂ ਨਿਯੁਕਤੀਆਂ ਉਪਰੰਤ ਸਰਕਾਰੀ ਨਰਸਿੰਗ ਕਾਲਜਾਂ ਵਿਖੇ ਐਮ.ਐਸਸੀ ਨਰਸਿੰਗ ਕੋਰਸ ਸ਼ੁਰੂ ਕਰਨ ਵਿਚ ਵੀ ਸਹਿਯੋਗ ਮਿਲੇਗਾ।

Be the first to comment

Leave a Reply