ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ‘ਚ 9 ਹੋਰ ਸਰਕਾਰੀ ਸੇਵਾਵਾਂ ਦਾ ਵਾਧਾ

ਬਟਾਲਾ  : ਪੰਜਾਬ ਸਰਕਾਰ ਵਲੋਂ ਸੇਵਾ ਕੇਦਰਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਘੇਰਾ ਵਧਾਉਦਿਆਂ ਪੰਜਾਬ ਰਾਜ ਮੰਡੀ ਬੋਰਡ ਦੀਆਂ 6 ਤੇ ਟਰਾਂਸਪੋਰਟ ਵਿਭਾਗਾਂ ਦੀਆਂ 3 ਹੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।  ਜਿਸ ਨਾਲ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆ ਜਾ ਰਹੀਆਂ ਕੁਲ ਸੇਵਾਵਾਂ ਦੀ ਗਿਣਤੀ 146 ਹੋ ਗਈ ਹੈ। ਇਹ ਜਾਣਕਾਰੀ ਦੇਂਦਿਆਂ ਐਸ.ਡੀ.ਐਮ. ਬਟਾਲਾ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਰਾਜ ਮੰਡੀ ਬੋਰਡ ਦੀਆਂ 6 ਸੇਵਾਵਾਂ ਜਿਨਾਂ ਵਿਚ ਇਸ਼ੂ ਆਫ ਐਨ.ਓ.ਸੀ, ਡੁਪਲੀਕੇਟ ਅਲਾਟਮੈਂਟ, ਰੀ-ਅਲਾਟਮੈਂਟ ਲੈਟਰ, ਇਸ਼ੂ ਆਫ ਕਨਵੈਂਸ ਡੀਡ, ਇਸ਼ੂ ਆਫ ਨੋ ਡਿੳੂ ਸਰਟੀਫਿਕੇਟ, ਰੀ-ਟਰਾਂਸਫਰ ਆਫ ਪਰਾਪਰਟੀ ਇਨ ਕੇਸ ਆਫ ਸੇਲ, ਰੀ-ਟਰਾਂਸਫਰ ਆਫ ਪਰਾਪਰਟੀ ਇਨ ਕੇਸ ਆਫ ਡੈਥ ਅਤੇ ਐਨ.ਓ.ਸੀ ਮੋਰਟੇਗ ਸੇਵਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।

ਇਸੇ ਤਰਾਂ ਟਰਾਂਸਪੋਰਟ ਵਿਭਾਗ ਵਿਚ ਫਿਟਨੈਸ ਸਰਟੀਫਕੇਟ ਫਾਰ ਕਮਰੀਸ਼ਲ ਵਹੀਕਲ, ਇਸ਼ੂ ਆਫ ਟੈਕਸ ਕਲੀਰੈਂਸ ਸਰਟੀਫਕੇਟ (ਫਾਰ ਪੀਰੀਅਡ ਅੱਪਟੂ 2 ਯੀਅਰ ਫਰਾਮ ਡੇਟ ਆਫ ਐਪਲੀਕੇਸ਼ਨ) ਅਤੇ ਇਸ਼ੂ ਆਫ ਟੈਕਸ ਕਲੀਰੈਂਸ ਸਰਟੀਫਿਕੇਟ (ਫਾਰ ਪੀਰੀਅਡ ਬੀਆਂਡ 2 ਯੀਅਰ) ਸੇਵਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।

Be the first to comment

Leave a Reply